ਟ੍ਰੈਫਿਕ ਪੁਲਿਸ ਵਲੋਂ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਅਤੇ ਸਵੱਛਤਾ ਸਬੰਧੀ ਦਿੱਤੀ ਜਾਣਕਾਰੀ

ਪੁਲਿਸ ਕਮਿਸ਼ਨਰੇਟਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਏਸੀਪੀ ਟਰੈਫਿਕ ਪੁਲਿਸ ਕਮਿਸ਼ਨਰੇਟਰ ਅੰਮ੍ਰਿਤਸਰ ਟਰੈਫਿਕ ਦੀ ਰਹਿਨੁਮਾਈ ਹੇਠ ਨੈਸ਼ਨਲ ਰੋਡ ਸੇਫਟੀ ਮਹੀਨਾ 14 ਫਰਵਰੀ 2024 ਤੱਕ ਮਨਾਇਆ ਜਾ ਰਿਹਾ ਹੈ ਨੂੰ ਮੁੱਖ ਰੱਖਦਿਆਂ ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਐੱਚ ਸੀ ਸਲਵੰਤ ਸਿੰਘ ਅਤੇ ਕਾਂਸਟੇਬਲ ਲਵਪ੍ਰੀਤ ਕੌਰ ਅਤੇ ਮਿਊਂਸਿਪਲ ਕਾਰਪੋਰੇਸ਼ਨ ਸਵੱਛ ਭਾਰਤ ਮਿਸ਼ਨ ਦੇ ਕੋਆਡੀਨੇਟਰ ਮੈਡਮ ਮਨਦੀਪ ਕੌਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਤਲੀਘਰ ਵਿਖੇ ਸਾਂਝਾ ਸੈਮੀਨਾਰ ਕੀਤਾ ਗਿਆ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਤਲੀਘਰ ਦੇ ਬੱਚਿਆ ਨੂੰ ਟਰੈਫਿਕ ਨਿਯਮਾ ਦੀ ਪਾਲਣਾ ਕਰਨ ਬਾਰੇ ਜਾਗਰੂਕ ਕੀਤਾ ਗਿਆ, ਬੱਚਿਆ ਨੂੰ ਹਮੇਸ਼ਾ ਖੱਬੇ ਪਾਸੇ ਚੱਲਣ ਲਈ ਸਮਝਾਇਆ ਗਿਆ ਹੈਲਮੇਟ, ਸੀਟ ਬੈਲਟ ਬਾਰੇ ਦੱਸਿਆ ਗਿਆ ਬੱਚਿਆ ਨੂੰ ਸੜਕੀ ਹਾਦਸਿਆਂ ਬਾਰੇ ਜਾਗਰੂਕ ਕੀਤਾ ਗਿਆ। ਟਰੈਫਿਕ ਰੂਲਜ਼ ਫੋਲੋ ਕਰਨ ਲਈ ਪ੍ਰੇਰਿਤ ਕੀਤਾ ਅਤੇ ਬੱਚਿਆ ਨੂੰ ਅੰਡਰ ਏਜ ਡਰਾਈਵਿੰਗ ਕਾਰਨ ਹੁੰਦੇ ਨੁਕਸਾਨ ਬਾਰੇ ਦੱਸਿਆ। ਮੈਡਮ ਮਨਦੀਪ ਕੌਰ ਨੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਬਾਰੇ ਅਤੇ ਕੂੜਾ ਹਮੇਸ਼ਾ ਕੂੜੇਦਾਨ ਵਿਚ ਹੀ ਸੁੱਟਣਾ ਚਾਹੀਦਾ ਹੈ ਬੱਚਿਆ ਨੂੰ ਸਾਫ਼ ਸਫ਼ਾਈ ਬਾਰੇ ਦੱਸਿਆ ਗਿਆ।

ਹੋਰ ਖ਼ਬਰਾਂ :-  Big Breaking : ਸੁਪਰੀਮ ਕੋਰਟ ਵੱਲੋਂ ਦੋਸ਼ੀ ਆਗੂਆਂ ਵੱਲੋਂ ਚੋਣ ਲੜਨ ਤੇ ਉਮਰ ਭਰ ਦੀ ਲਗਾਈ ਜਾਵੇ ਪਾਬੰਦੀ

ਇਸ ਮੌਕੇ ਐੱਸ ਆਈ ਦਲਜੀਤ ਸਿੰਘ, ਪ੍ਰਿੰਸੀਪਲ ਵਿਨੋਦ ਕਾਲੀਆ, ਕੋਆਡੀਨੇਟਰ ਮਨਦੀਪ ਕੌਰ , ਗੁਲਸ਼ਨ ਭਾਟੀਆ ਹਾਜਰ ਸਨ। ਇਸ ਤੋ ਇਲਾਵਾ ਗਵਾਲਮੰਡੀ ਸਬਜ਼ੀ ਮੰਡੀ ਦੇ ਦੁਕਾਨਦਾਰਾ ਨਾਲ ਸੈਮੀਨਾਰ ਕੀਤਾ। ਉਹਨਾਂ ਨੂੰ ਸੜਕ ਤੇ ਵਹੀਕਲ ਲਗਾਉਣ ਕਾਰਨ ਜਾਮ ਲਗਣ ਬਾਰੇ ਦੱਸਿਆ ਗਿਆ। ਉਹਨਾਂ ਨੂੰ ਟਰੈਫਿਕ ਰੂਲਜ਼ ਫੋਲੋ ਕਰਨ ਬਾਰੇ ਪ੍ਰੇਰਿਤ ਕੀਤਾ ਅਤੇ ਹੈਲਮੇਟ ਬਾਰੇ ਸਮਝਾਇਆ ਗਿਆ ਅਤੇ ਟ੍ਰੈਫਿਕ ਵਿਵਸਥਾ ਨੂੰ ਦਰੁਸਤ ਰੱਖਣ ਲਈ ਸੜਕ ਉਪਰ ਵਹੀਕਲ ਲਗਾਓਣ ਤੋਂ ਮਨਾ ਕੀਤਾ ਗਿਆ।

dailytweetnews.com

Leave a Reply

Your email address will not be published. Required fields are marked *