ਨੈਸ਼ਨਲ ਟੈਸਟਿੰਗ ਏਜੰਸੀ (ਐਨ ਟੀ ਏ) (NTA) ਨੇ ਅੱਜ ਮੁੜ ਲਈ ਨੀਟ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। ਕੁੱਲ 1563 ਵਿਚੋਂ 813 ਵਿਦਿਆਰਥੀਆਂ ਨੇ 23 ਜੂਨ ਨੂੰ ਮੁੜ ਪ੍ਰੀਖਿਆ ਦਿੱਤੀ ਸੀ।
ਏਜੰਸੀ ਨੇ ਯੂ ਜੀ ਸੀ ਨੈਟ, ਸੀ ਐਸ ਆਈ ਆਰ ਯੂ ਜੀ ਸੀ ਨੈਟ ਅਤੇ ਐਨ ਸੀ ਈ ਟੀ 2024 ਦੀ ਪ੍ਰੀਖਿਆ ਲਈ ਸੋਧਿਆ ਪ੍ਰੋਗਰਾਮ ਵੀ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਚੇਅਰਮੈਨ ਡਾ. ਕੇ. ਰਾਧਾਕ੍ਰਿਸ਼ਨਲ 27 ਜੂਨ ਤੋਂ 7 ਜੁਲਾਈ ਤੱਕ ਵਿਦਿਆਰਥੀਆਂ ਅਤੇ ਮਾਪਿਆਂ ਸਮੇਤ ਸਟੇਕ ਹੋਲਡਰਜ਼ (Stake Holders) ਤੋਂ ਸੁਝਾਅ ਮੰਗ ਰਹੇ ਹਨ।