ਬ੍ਰਿਟੇਨ ਦੇ ਦੱਖਣੀ ਹਿੱਸੇ ਵਿਚ ਵੀਰਵਾਰ ਨੂੰ ਇਕ ਯਾਤਰੀ ਰੇਲਗੱਡੀ ਪਟੜੀ ਤੋਂ ਉਤਰ ਗਈ

ਬ੍ਰਿਟੇਨ ਦੇ ਦੱਖਣੀ ਹਿੱਸੇ ਵਿਚ ਵੀਰਵਾਰ ਨੂੰ ਇਕ ਯਾਤਰੀ ਰੇਲਗੱਡੀ ਪਟੜੀ ਤੋਂ ਉਤਰ ਗਈ

  ਬ੍ਰਿਟੇਨ (ਯੂ.ਕੇ.) ਵਿੱਚ ਰੇਲਗੱਡੀਆਂ ਦੇ ਪਟੜੀ ਤੋਂ ਉੱਤਰਨ (derailment) ਦੀਆਂ ਘਟਨਾਵਾਂ ਪਹਿਲਾਂ ਵੀ ਵਾਪਰੀਆਂ ਹਨ, ਜਿਨ੍ਹਾਂ ਵਿੱਚੋਂ ਅਗਸਤ 2020 ਦੀ ਸਟੋਨਹਾਵੇਨ (ਸਕਾਟਲੈਂਡ) ਰੇਲ ਦੁਰਘਟਨਾ (Stonehaven (Scotland) Train Accident) ਕਾਫ਼ੀ ਚਰਚਿਤ ਰਹੀ ਸੀ, ਜੋ ਭਾਰੀ ਮੀਂਹ ਅਤੇ ਭੂ-ਖਿਸਕਣ (landslide) ਦੇ ਕਾਰਨ ਵਾਪਰੀ ਸੀ।ਦੱਖਣੀ ਇੰਗਲੈਂਡ ਦੇ ਸੈਰ-ਸਪਾਟਾ ਕਸਬੇ ‘ਲਿਊਜ਼’ ਨੇੜੇ ਵਾਪਰੇ ਇਸ ਹਾਦਸੇ ਵਿੱਚ ਘੱਟੋ-ਘੱਟ ਤਿੰਨ ਡੱਬੇ ਪਲਟ ਗਏ। ਲੰਡਨ ਦੇ ਵਿਕਟੋਰੀਆ ਸਟੇਸ਼ਨ ਤੋਂ ਈਸਟਬੋਰਨ ਜਾ ਰਹੀ ‘ਸਦਰਨ ਰੇਲ’ ਦੀ ਇਹ ਟਰੇਨ ਪਟੜੀ ਤੋਂ ਉਤਰ ਗਈ। ‘ਸਦਰਨ ਰੇਲ’ ਅਤੇ ‘ਨੈੱਟਵਰਕ ਰੇਲ’ (‘Southern Rail’ and ‘Network Rail’) ਨੇ ਇੱਕ ਸਾਂਝੇ ਬਿਆਨ ਵਿਚ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਹਵਾਈ ਦ੍ਰਿਸ਼ਾਂ ਵਿਚ ਅੱਗ ਬੁਝਾਊ ਕਰਮਚਾਰੀ ਅਤੇ ਪੈਰਾਮੈਡੀਕਲ ਅਮਲਾ ਮੈਦਾਨ ਵਿਚ ਯਾਤਰੀਆਂ ਦੀ ਮਦਦ ਕਰਦੇ ਹੋਏ ਦਿਖਾਈ ਦੇ ਰਹੇ ਹਨ। ਘਟਨਾ ਵਾਲੀ ਥਾਂ ‘ਤੇ ਕਈ ਐਂਬੂਲੈਂਸਾਂ ਅਤੇ ਤਿੰਨ ਹੈਲੀਕਾਪਟਰ ਮੌਜੂਦ ਹਨ।  ਹਾਦਸੇ ਵਿਚ 11 ਲੋਕ ਜ਼ਖ਼ਮੀ ਹੋਏ ਹਨ, ਜਦਕਿ 2 ਦੀ ਹਾਲਤ ਗੰਭੀਰ ਹੈ।

ਹੋਰ ਖ਼ਬਰਾਂ :-  ਈਰਾਨ ਦੇ ਰਾਸ਼ਟਰਪਤੀ ਨੇ ਅਮਰੀਕਾ ਅਤੇ ਇਜ਼ਰਾਈਲ 'ਤੇ ਦੇਸ਼ ਵਿੱਚ ਦੰਗਿਆਂ ਨੂੰ ਭੜਕਾਉਣ ਦਾ ਦੋਸ਼ ਲਗਾਇਆ

Leave a Reply

Your email address will not be published. Required fields are marked *