ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਲਗਾਏ ਜਾ ਰਹੇ ਕੈਂਪਾਂ ਦਾ ਵੱਧ ਤੋਂ ਵੱਧ ਲਵੋ ਲਾਹਾ : ਡਿਪਟੀ ਕਮਿਸ਼ਨਰ ਅੰਮ੍ਰਿਤਸਰ

DC Sh Ghanshyam Thori

ਪੰਜਾਬ ਸਰਕਾਰ ਵੱਲੋਂ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਇੱਕੋਂ ਛੱਤ ਹੇਠ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਲਗਾਏ ਜਾ ਰਹੇ ਕੈਂਪਾਂ ਨੂੰ ਜ਼ਿਲ੍ਹੇ ਦੇ ਲੋਕਾਂ ਦਾ ਭਰਵਾਂ ਸਹਿਯੋਗ ਮਿਲ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਜਿਲ੍ਹੇ ਦੀਆਂ ਸਾਰੀਆਂ ਸਬ ਡਵੀਜਨਾਂ ਵਿੱਚ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਕੱਲ 16 ਫਰਵਰੀ ਨੂੰ ਜਿਲ੍ਹੇ ਦੇ  ਸਬ ਡਵੀਜਨ ਅਜਨਾਲਾ : ਸਰਕਾਰੀ ਐਲੀਮੈਂਟਰੀ ਸਕੂਲ ਗ੍ਰੰਥਗੜ੍ਹ, ਸਰਕਾਰੀ ਐਲੀਮੈਂਟਰੀ ਸਕੂਲ ਬੱਲਾਬੇ ਦਰਿਆ, ਸਰਕਾਰੀ ਐਂਲੀਮੈਂਟਰੀ ਸਕੂਲ ਤੇਰਾ ਰਾਜਪੂਤਾਂ, ਸਰਕਾਰੀ ਐਲੀਮੈਂਟਰੀ ਸਕੂਲ ਚੱਕ ਬੱਲਾਂ; ਸਬ ਡਵੀਜਨ ਅੰਮ੍ਰਿਤਸਰ-1 : ਪਿੰਡ ਨਿੱਜਰਪੁਰਾ ਤੇ ਮੇਹਰਬਾਨਪੁਰਾ ਲਈ ਪਾਰਕ ਮੇਹਰਬਾਨਪੁਰਾ, ਮੇਜਰ ਤੇਜਿੰਦਰਪਾਲ ਸਿੰਘ ਸੋਹਲ ਸ. ਸੀ. ਸੇ ਸਮਾਰਟ ਸਕੂਲ ਵੱਲਾਸ; ਸਬ ਡਵੀਜਨ ਅੰਮ੍ਰਿਤਸਰ-2 : ਤੁੰਗਪਾਈ ਸਬ ਅਰਬਨ (ਵਾਰਡ ਨੰ-17 ) ਲਈ ਗੁਰੂ ਰਵੀਦਾਸ ਜੀ ਮੰਦਰ ਮੁਸਤਫਾਬਾਦ ਅਮ੍ਰਿਤਸਰ, ਤੰੁਗਪਾਈ ਅਰਬਨ (ਵਾਰਡ ਨੰ-16) ਲਈ ਬੋਹੜਵਾਲਾ ਸਿਵਾਲਾ ਵਾਰਡ ਨੰ 16 ਨੇੜੇ ਬਟਾਲਾ ਰੋਡ, ਤੁੰਗਪਾਈ ਸਬ ਅਰਬਨ (ਵਾਰਡ ਨੰ-9) ਲਈ ਸਰਕਾਰੀ ਐਂਲੀਮੈਂਟਰੀ ਸਮਾਰਟ ਸਕੂਲ ਮਜੀਠਾ ਰੋਡ ਤੁੰਗਬਾਲਾ ਸਬ ਅਰਬਨ ਅਮ੍ਰਿਤਸਰ, ਤੁੰਗਪਾਈ ਅਰਬਨ ਲਈ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮਕਬੂਲਪੁਰਾ ਮਾਲ ਮੰਡੀ, ਅਮ੍ਰਿਤਸਰ; ਸਬ ਡਵੀਜਨ ਬਾਬਾ ਬਕਾਲਾ : ਪਿੰਡ ਬੱਗਾ, ਰੂਪੋਵਾਲੀ ਬ੍ਰਾਹਮਣਾ ਲਈ ਸਰਕਾਰੀ ਐਲੀਮੈਂਟਰੀ ਸਕੂਲ ਬੱਗਾ,  ਪਿੰਡ ਮਹਿਮੂਦਪੁਰ ਅਤੇ ਕਾਜੀਕੋਟ ਲਈ ਸਰਕਾਰੀ ਐਲੀਮੈਂਟਰੀ ਸਕੂਲ ਮਹਿਮੂਦਪੁਰ, ਪਿੰਡ ਝਲਾੜੀ ਅਤੇ ਗਾਜੀਵਾਲ ਲਈ ਸਰਕਾਰੀ ਐਂਲੀਮੈਂਟਰੀ ਸਕੂਲ ਝਲਾੜੀ,  ਪਿੰਡ ਸਿਆਲਕਾ ਤੇ ਬੱਨੂ ਚੱਕ ਲਈ ਸਰਕਾਰੀ ਐਲੀਮੈਂਟਰੀ ਸਕੂਲ ਸਿਆਲਕਾ, ਪਿੰਡ ਬੁਤਾਲਾ, ਰਾਜਪੁਰਾ ਅਤੇ ਨਰੰਗਪੁਰ ਲਈ ਪੰਚਾਇਤ ਘਰ ਰਾਜਪੁਰ; ਸਬ ਡਵੀਜਨ ਲੋਪੋਕੇ : ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮਿਆਦੀ ਕਲਾਂ, ਸਰਕਾਰੀ ਐਲੀਮੈਂਟਰੀ ਸਕੂਲ ਕੋਟਲੀ ਕੋਰੋਟਾਨਾ, ਸਰਕਾਰੀ ਐਲੀਮੈਂਟਰੀ ਸਕੂਲ ਛੀਨਾ ਕਰਮ ਸਿੰਘ, ਸਰਕਾਰੀ ਐਲੀਮੈਂਟਰੀ ਸਕੂਲ ਰਾਏਪੁਰ ਖੁਰਦ; ਸਬ ਡਵੀਜਨ ਮਜੀਠਾ : ਸਰਕਾਰੀ ਐਲੀਮੈਂਟਰੀ ਸਕੂਲ ਝਾਂਡੇ, ਸਰਕਾਰੀ ਮਿਡਲ ਸਕੂਲ ਵਰਿਆਮ ਨੰਗਲ, ਗੁਰਦੁਆਰਾ ਸਾਹਿਬ ਹਾਲ ਅਜਾਇਬਵਾਲੀ, ਸਰਕਾਰੀ ਐਲੀਮੈਂਟਰੀ ਸਕੂਲ ਕੋਟਲੀ ਤਰਖਾਨਾ ਵਿਖੇ ਕੈਂਪ ਲਗਾਏ ਜਾ ਰਹੇ ਹਨ।

ਹੋਰ ਖ਼ਬਰਾਂ :-  ਪੰਜਾਬ ਵਿੱਚ ਕਰੀਬ ਇੱਕ ਮਹੀਨੇ ਤੋਂ ਚੱਲ ਰਿਹਾ ਚੋਣ ਪ੍ਰਚਾਰ ਅੱਜ ਸ਼ਾਮ 6 ਵਜੇ ਬੰਦ ਹੋਵੇਗਾ

dailytweetnews.com

Leave a Reply

Your email address will not be published. Required fields are marked *