ਖੇਡਾਂ ਵਤਨ ਪੰਜਾਬ ਦੀਆਂ 2026: ਮਸ਼ਾਲ ਵਾਪਸੀ ਸਮਾਰੋਹ ਦੌਰਾਨ ਮਸ਼ਾਲ ਨਵਾਂਸ਼ਹਿਰ ਨੂੰ ਸੌਂਪੀ

ਖੇਡਾਂ ਵਤਨ ਪੰਜਾਬ ਦੀਆਂ 2026: ਮਸ਼ਾਲ ਵਾਪਸੀ ਸਮਾਰੋਹ ਦੌਰਾਨ ਮਸ਼ਾਲ ਨਵਾਂਸ਼ਹਿਰ ਨੂੰ ਸੌਂਪੀ
ਰੂਪਨਗਰ, 20 ਅਗਸਤ: ਖੇਡਾਂ ਵਤਨ ਪੰਜਾਬ ਦੀਆਂ 2026 ਦੇ ਪ੍ਰਚਾਰ ਅਤੇ ਖੇਡਾਂ ਪ੍ਰਤੀ ਨੌਜਵਾਨਾਂ ਵਿੱਚ ਉਤਸ਼ਾਹ ਪੈਦਾ ਕਰਨ ਦੇ ਉਦੇਸ਼ ਨਾਲ ਕੱਢੀ ਜਾ ਰਹੀ ਮਸ਼ਾਲ ਯਾਤਰਾ ਦੇ ਵਾਪਸੀ ਸਮਾਰੋਹ ਦੌਰਾਨ ਅੱਜ ਮਸ਼ਾਲ ਨੂੰ ਰਸਮੀ ਤੌਰ ’ਤੇ ਨਵਾਂਸ਼ਹਿਰ ਦੇ ਪ੍ਰਬੰਧਕਾਂ, ਕੋਚਾਂ ਅਤੇ ਖਿਡਾਰੀਆਂ ਨੂੰ ਸੌਂਪ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ. ਜਗਜੀਵਨ ਸਿੰਘ ਗਿੱਲ, ਖੇਡ ਵਿਭਾਗ ਦੇ ਕੋਚਾਂ, ਸਟਾਫ਼, ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਵਾਲੇ ਉੱਘੇ ਖਿਡਾਰੀਆਂ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ।
 
ਮਸ਼ਾਲ ਦਾ ਸਵਾਗਤ ਕਰਦਿਆਂ ਹਾਜ਼ਰ ਕੋਚਾਂ, ਸਟਾਫ਼ ਅਤੇ ਖਿਡਾਰੀਆਂ ਨੇ ਕਿਹਾ ਕਿ ਮਸ਼ਾਲ ਯਾਤਰਾ ਖੇਡਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰਨ ਦਾ ਪ੍ਰਭਾਵਸ਼ਾਲੀ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਵਿੱਚ ਅਨੁਸ਼ਾਸਨ, ਮਿਹਨਤ, ਟੀਮ ਭਾਵਨਾ ਅਤੇ ਆਪਸੀ ਭਾਈਚਾਰਕ ਸਾਂਝ ਦੀ ਭਾਵਨਾ ਮਜ਼ਬੂਤ ਕਰਦੀਆਂ ਹਨ। ਮਸ਼ਾਲ ਦੇ ਆਗਮਨ ਨਾਲ ਸ਼ਹਿਰ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਦਾ ਮਾਹੌਲ ਬਣਿਆ ਅਤੇ ਨੌਜਵਾਨਾਂ ਨੇ ਇਸ ਵਿੱਚ ਵੱਡੇ ਉਤਸ਼ਾਹ ਨਾਲ ਭਾਗ ਲਿਆ।
 
ਇਸ ਮੌਕੇ ਹਾਜ਼ਰ ਕੋਚਾਂ ਅਤੇ ਸਟਾਫ਼ ਵਿੱਚ ਸ਼ੀਲ ਭਗਤ (ਬੈਡਮਿੰਟਨ ਕੋਚ), ਜਗਬੀਰ ਸਿੰਘ (ਮੁੱਖ ਕੋਚ, ਐਥਲੈਟਿਕਸ), ਇੰਦਰਜੀਤ ਸਿੰਘ (ਹਾਕੀ ਕੋਚ), ਲਵਜੀਤ ਸਿੰਘ (ਹਾਕੀ ਕੋਚ), ਹਰਿੰਦਰ ਸਿੰਘ (ਕੁਸ਼ਤੀ ਕੋਚ), ਅਮਰਜੀਤ ਸਿੰਘ (ਫੁੱਟਬਾਲ ਕੋਚ), ਦਰਪਾਲ ਸਿੰਘ (ਐਥਲੈਟਿਕਸ ਕੋਚ), ਹਰਵਿੰਦਰ ਸਿੰਘ (ਐਥਲੈਟਿਕਸ ਕੋਚ), ਨਰੇਸ਼ ਰਾਜੌਰੀਆ (ਤੈਰਾਕੀ ਕੋਚ), ਵੰਦਨਾ ਬਾਹਰੀ (ਬਾਸਕਟਬਾਲ ਕੋਚ), ਹਰਵਿੰਦਰ ਕੌਰ (ਕਬੱਡੀ ਕੋਚ), ਕਰਨਦੀਪ (ਕੁਸ਼ਤੀ ਕੋਚ), ਰੀਤੂ ਬਾਲਾ (ਕੁਸ਼ਤੀ ਕੋਚ), ਜਗਰੂਪ ਸਿੰਘ (ਐਥਲੈਟਿਕਸ ਕੋਚ), ਅੰਮ੍ਰਿਤ ਕੌਰ (ਐਥਲੈਟਿਕਸ ਕੋਚ), ਉਕਰਦੀਪ ਕੌਰ (ਕੈਕਿੰਗ ਅਤੇ ਕੈਨੋਇੰਗ ਕੋਚ), ਗੁਰਜਿੰਦਰ ਸਿੰਘ ਚੀਮਾ (ਰੋਇੰਗ ਕੋਚ), ਰੀਤੂ (ਬੈਡਮਿੰਟਨ ਕੋਚ), ਪ੍ਰਿਯਾਂਸ਼ ਧੀਮਾਨ (ਤੈਰਾਕੀ ਕੋਚ) ਅਤੇ ਰਿਸ਼ੂ ਗੋਇਲ (ਸੀਨੀਅਰ ਸਹਾਇਕ) ਸ਼ਾਮਲ ਸਨ।
 
ਸਮਾਰੋਹ ਵਿੱਚ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਪ੍ਰਾਪਤੀਆਂ ਹਾਸਲ ਕਰਨ ਵਾਲੇ ਖਿਡਾਰੀਆਂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਨ੍ਹਾਂ ਵਿੱਚ ਜਸਨਦੀਪ ਸਿੰਘ (ਤੈਰਾਕੀ), ਸਾਊਥ ਏਸ਼ੀਅਨ ਚੈਂਪੀਅਨਸ਼ਿਪ ਵਿੱਚ 4 ਸੋਨ ਤਗਮੇ ਜੇਤੂ ਅਤੇ ਮਹਾਰਾਜਾ ਰਣਜੀਤ ਸਿੰਘ ਅਵਾਰਡੀ, ਮੌਜੂਦਾ ਸਮੇਂ ਲੈਕਚਰਾਰ ਪੀ.ਬੀ.ਆਈ.ਟੀ.; ਵੈਭਵ ਰਾਜੌਰੀਆ (ਤੈਰਾਕੀ), ਡੈਫ਼ ਓਲੰਪਿਕ ਵਿੱਚ ਛੇਵਾਂ ਸਥਾਨ ਹਾਸਲ ਕਰਨ ਵਾਲੇ ਅਤੇ ਮਹਾਰਾਜਾ ਰਣਜੀਤ ਸਿੰਘ ਅਵਾਰਡੀ; ਦਵਿੰਦਰਪਾਲ ਸਿੰਘ (ਤੈਰਾਕੀ), 6 ਵਾਰ ਕੌਮੀ ਖੇਡਾਂ ਵਿੱਚ ਭਾਗ ਲੈਣ ਵਾਲੇ ਅਤੇ 5 ਸਾਲ ਤੱਕ ਪੰਜਾਬ ਦੇ ਸਰਵੋਤਮ ਤੈਰਾਕ ਰਹੇ, ਮੌਜੂਦਾ ਸਮੇਂ ਇੰਸਪੈਕਟਰ, ਖੁਰਾਕ ਤੇ ਸਪਲਾਈ ਵਿਭਾਗ; ਨਰਪਿੰਦਰ ਸਿੰਘ (ਕਬੱਡੀ), ਵਿਸ਼ਵ ਕਬੱਡੀ ਕੱਪ ਦੇ ਸੋਨ ਤਗਮਾ ਜੇਤੂ; ਰਿਆ ਅਤੇ ਸਿਮਰਨ ਕੌਰ (ਕੈਕਿੰਗ ਤੇ ਕੈਨੋਇੰਗ), ਕੌਮੀ ਖੇਡਾਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀਆਂ; ਪ੍ਰਭਜੋਤ ਸਿੰਘ, ਗੌਰਵ, ਦਿਲਰਾਜ ਅਤੇ ਕਰਨਜੋਤ ਸਿੰਘ (ਹਾਕੀ), ਕੌਮੀ ਪੱਧਰ ਦੇ ਤਗਮਾ ਜੇਤੂ; ਅਤੇ ਜਸ਼ਨਪ੍ਰੀਤ ਕੌਰ (ਰੋਇੰਗ), ਅੰਡਰ-23 ਕੌਮੀ ਰੋਇੰਗ ਚੈਂਪੀਅਨਸ਼ਿਪ, ਪੁਣੇ ਵਿੱਚ ਦੂਜਾ ਸਥਾਨ ਹਾਸਲ ਕਰਨ ਵਾਲੀ ਖਿਡਾਰਨ ਸ਼ਾਮਲ ਸਨ।
 
ਜ਼ਿਲ੍ਹਾ ਖੇਡ ਅਫ਼ਸਰ ਸ. ਜਗਜੀਵਨ ਸਿੰਘ ਗਿੱਲ ਨੇ ਦੱਸਿਆ ਕਿ ਮਸ਼ਾਲ ਯਾਤਰਾ ਦਾ ਉਦੇਸ਼ ਖੇਡਾਂ ਨੂੰ ਹਰ ਵਰਗ ਤੱਕ ਪਹੁੰਚਾਉਣਾ ਅਤੇ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਨਿਖਾਰਨ ਲਈ ਵਧੀਆ ਮੌਕੇ ਮਿਲ ਰਹੇ ਹਨ। ਮਸ਼ਾਲ ਯਾਤਰਾ ਨੌਜਵਾਨਾਂ ਨੂੰ ਖੇਡਾਂ, ਤੰਦਰੁਸਤੀ ਅਤੇ ਨਸ਼ਾ-ਮੁਕਤ ਜੀਵਨ ਦਾ ਸੁਨੇਹਾ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। 
ਹੋਰ ਖ਼ਬਰਾਂ :-  ਕੇਂਦਰ ਸਰਕਾਰ ਦੇ 2026 ਦੇ ਬਜਟ ਵਿੱਚ ਪੰਜਾਬ ਨੂੰ ਕਈ ਤੋਹਫ਼ੇ ਮਿਲੇ, ਜਾਣੋ

Leave a Reply

Your email address will not be published. Required fields are marked *