ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਲੀ ਲਾਈਨ ਦੀ ਮੈਟਰੋ ’ਚ ਕਰੀਬ 20 ਮਿੰਟ ਤੱਕ ਆਮ ਯਾਤਰੀਆਂ ਨਾਲ ਸਫ਼ਰ ਕੀਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਲੀ ਲਾਈਨ ਦੀ ਮੈਟਰੋ ’ਚ ਕਰੀਬ 20 ਮਿੰਟ ਤੱਕ ਆਮ ਯਾਤਰੀਆਂ ਨਾਲ ਸਫ਼ਰ ਕੀਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਲੀ ਲਾਈਨ ਦੀ ਮੈਟਰੋ ’ਚ ਕਰੀਬ 20 ਮਿੰਟ ਤੱਕ ਆਮ ਯਾਤਰੀਆਂ ਨਾਲ ਸਫ਼ਰ ਕੀਤਾ। ਕੋਚ ਵਿੱਚ ਮੌਜੂਦ ਸਕੂਲੀ ਬੱਚਿਆਂ ਨਾਲ ਉਨ੍ਹਾਂ ਹੱਥ ਮਿਲਾਇਆ, ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਮਹਿਲਾ ਯਾਤਰੀਆਂ ਨਾਲ ਵੀ ਸੰਵਾਦ ਕੀਤਾ। ਪ੍ਰਧਾਨ ਮੰਤਰੀ ਦੇ ਅਚਾਨਕ ਨਾਲ ਸਫ਼ਰ ਕਰਨ ਨਾਲ ਬੱਚਿਆਂ ਅਤੇ ਹੋਰ ਯਾਤਰੀਆਂ ਦੇ ਚਿਹਰੇ ਖਿੜ ਉੱਠੇ,ਪ੍ਰਧਾਨ ਮੰਤਰੀ ਸ਼ਾਮ ਕਰੀਬ ਸੱਤ ਵਜੇ ਦਿੱਲੀ ਯੂਨੀਵਰਸਿਟੀ ਲਈ ਰਵਾਨਾ ਹੋਏ ਸਨ। ਉਨ੍ਹਾਂ ਨੇ ਸ਼੍ਰੀ ਰਾਮ ਕਾਲਜ ਆਫ਼ ਕਾਮਰਸ (SRCC) ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕਰਨਾ ਸੀ। ਉਨ੍ਹਾਂ ਨੇ ਮੈਟਰੋ ਸਟੇਸ਼ਨ ਦੇ ਪ੍ਰਵੇਸ਼ ਦੁਆਰ ‘ਤੇ ਟ੍ਰੈਵਲ ਕਾਰਡ ਨਾਲ ਗੇਟ ‘ਤੇ ਟੈਪ ਕਰਕੇ ਪ੍ਰਵੇਸ਼ ਕੀਤਾ ਅਤੇ ਪੀਲੀ ਲਾਈਨ ਦੀ ਟ੍ਰੇਨ ’ਚ ਸਵਾਰ ਹੋਏ। ਉਹ ਯੂਨੀਵਰਸਿਟੀ ਮੈਟਰੋ ਸਟੇਸ਼ਨ ‘ਤੇ ਉੱਤਰੇ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਸਰ ਆਮ ਲੋਕਾਂ ਨਾਲ ਜੁੜਨ ਅਤੇ ਜਨਤਕ ਆਵਾਜਾਈ ਨੂੰ ਉਤਸ਼ਾਹਿਤ ਕਰਨ ਲਈ ਮੈਟਰੋ ਵਿੱਚ ਸਫ਼ਰ ਕਰਦੇ ਦੇਖੇ ਜਾਂਦੇ ਹਨ। ਅਜਿਹੇ ਮੌਕਿਆਂ ‘ਤੇ ਉਹ ਸਫ਼ਰ ਦੌਰਾਨ ਆਮ ਯਾਤਰੀਆਂ, ਨੌਜਵਾਨਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹਨ ਅਤੇ ਉਨ੍ਹਾਂ ਦੇ ਤਜਰਬਿਆਂ ਬਾਰੇ ਜਾਣਦੇ ਹਨ।

ਹੋਰ ਖ਼ਬਰਾਂ :-  ‘ਸਰਕਾਰ-ਸਨਅਤਕਾਰ ਮਿਲਣੀ’ ਦੌਰਾਨ ਮਾਝੇ ਦੇ ਉੱਘੇ ਸਨਅਤਕਾਰਾਂ ਅਤੇ ਉੱਦਮੀਆਂ ਨੇ ਸੂਬਾ ਸਰਕਾਰ ਦੇ ਉਪਰਾਲਿਆਂ ਨੂੰ ਸਲਾਹਿਆ

Leave a Reply

Your email address will not be published. Required fields are marked *