ਹਰਿਆਣਾ ਵਿੱਚ ਖੰਡ ਦੇ ਭਾਅ ਸੱਤਵੇਂ ਅਸਮਾਨ ‘ਤੇ,6240 ਰੁਪਏ ਪ੍ਰਤੀ ਕੁਇੰਟਲ ਪਹੁੰਚਿਆ ਰੇਟ

ਹਰਿਆਣਾ ਵਿੱਚ ਖੰਡ ਦੇ ਭਾਅ ਸੱਤਵੇਂ ਅਸਮਾਨ 'ਤੇ,6240 ਰੁਪਏ ਪ੍ਰਤੀ ਕੁਇੰਟਲ ਪਹੁੰਚਿਆ ਰੇਟ

  ਪਿਛਲੇ ਇੱਕ ਮਹੀਨੇ ਤੋਂ ਖੰਡ ਦੇ ਭਾਅ ਲਗਾਤਾਰ ਵਧ ਰਹੇ ਹਨ। ਇੱਕ ਮਹੀਨਾ ਪਹਿਲਾਂ ਖੰਡ ਦਾ ਰੇਟ 4400 ਰੁਪਏ ਪ੍ਰਤੀ ਕੁਇੰਟਲ ਸੀ, ਜੋ ਹੁਣ ਥੋਕ ਵਿੱਚ 6240 ਰੁਪਏ ਪ੍ਰਤੀ ਕੁਇੰਟਲ ਚੱਲ ਰਿਹਾ ਹੈ। ਛੋਟੇ ਦੁਕਾਨਦਾਰ 64 ਤੋਂ 65 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚ ਰਹੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਿਛਲੇ ਇੱਕ ਹਫ਼ਤੇ ਤੋਂ ਖੰਡ ਦੇ ਗਾਹਕ ਵੀ ਘੱਟ ਆ ਰਹੇ ਹਨ। ਕੈਥਲ ਦੇ ਮੁੱਖ ਬਾਜ਼ਾਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗਾਹਕ ਘੱਟ ਆ ਰਹੇ ਹਨ। ਮਹਿੰਗਾਈ ਦੇ ਇਸ ਦੌਰ ਵਿੱਚ ਖੰਡ ਦੀਆਂ ਵਧਦੀਆਂ ਕੀਮਤਾਂ ਨੇ ਘਰ-ਘਰ ਦਾ ਬਜਟ ਵਿਗਾੜ ਦਿੱਤਾ ਹੈ। ਤਿਉਹਾਰਾਂ ਅਤੇ ਵਿਆਹ-ਸ਼ਾਦੀਆਂ ਦੇ ਸੀਜ਼ਨ ਤੋਂ ਪਹਿਲਾਂ ਖੰਡ ਦੀਆਂ ਕੀਮਤਾਂ ਵਿੱਚ ਆਈ ਅਚਾਨਕ ਤੇਜ਼ੀ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਜਿਹੜੀ ਖੰਡ ਕੁਝ ਦਿਨ ਪਹਿਲਾਂ ਤੱਕ 50 ਤੋਂ 52 ਰੁਪਏ ਪ੍ਰਤੀ ਕਿੱਲੋ ਵਿਕ ਰਹੀ ਸੀ, ਉਹ ਹੁਣ 65 ਤੋਂ 67 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ ਹੈ। ਲਗਭਗ ਇੱਕ ਹਫ਼ਤੇ ਵਿੱਚ 15 ਰੁਪਏ ਪ੍ਰਤੀ ਕਿੱਲੋ ਦੇ ਵਾਧੇ ਨੇ ਉਪਭੋਗਤਾਵਾਂ ਦੇ ਨਾਲ-ਨਾਲ ਮਿਠਾਈ ਕਾਰੋਬਾਰੀਆਂ ਦੀ ਵੀ ਚਿੰਤਾ ਵਧਾ ਦਿੱਤੀ ਹੈ।

ਹੋਰ ਖ਼ਬਰਾਂ :-  ਅਜਨਾਲੇ ਦੇ ਆਲੇ ਦੁਆਲੇ ਸੜਕਾਂ ਉੱਤੇ ਫਲਦਾਰ ਬੂਟੇ ਲਗਾਉਣ ਦੀ ਕੀਤੀ ਸ਼ੁਰੂਆਤ

Leave a Reply

Your email address will not be published. Required fields are marked *