ਚੈਂਪੀਅਨਸ ਟਰਾਫੀ ਲਈ ਦੁਬਈ ਪਹੁੰਚੀ ਟੀਮ ਇੰਡੀਆ

ਚੈਂਪੀਅਨਸ ਟਰਾਫੀ 2025 (Champions Trophy 2025) ਦਾ ਆਯੋਜਨ ਦੁਬਈ (Dubai) ਵਿੱਚ ਹੋਣ ਜਾ ਰਿਹਾ ਹੈ ਅਤੇ ਪਾਕਿਸਤਾਨ ਅਤੇ ਭਾਰਤ ਆਪਣੇ ਸਾਰੇ ਮੈਚ ਦੁਬਈ ਵਿੱਚ ਹੀ ਖੇਡਣਗੇ।

ਉਨ੍ਹਾਂ ਦਾ ਪਹਿਲਾ ਮੈਚ 20 ਫਰਵਰੀ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ (Dubai International Stadium) ‘ਚ ਬੰਗਲਾਦੇਸ਼ ਖਿਲਾਫ ਖੇਡਿਆ ਜਾਵੇਗਾ। ਜਦਕਿ ਟੂਰਨਾਮੈਂਟ (Tournament) ਦੀ ਸ਼ੁਰੂਆਤ 19 ਫਰਵਰੀ ਨੂੰ ਪਾਕਿਸਤਾਨ ਬਨਾਮ ਨਿਊਜ਼ੀਲੈਂਡ ਦੇ ਪਾਕਿਸਤਾਨ ਦੇ ਮੈਚ ਨਾਲ ਹੋਵੇਗੀ।

ਹੋਰ ਖ਼ਬਰਾਂ :-  India Vs. New Zealand- ਭਾਰਤੀ ਕ੍ਰਿਕਟ ਟੀਮ ਨੇ 20 ਸਾਲ ਬਾਅਦ ਹਰਾਇਆ ਨਿਊਜ਼ੀਲੈਂਡ ਟੀਮ ਨੂੰ

ਭਾਰਤ ਅਤੇ ਪਾਕਿਸਤਾਨ 23 ਫਰਵਰੀ ਨੂੰ ਆਹਮੋ-ਸਾਹਮਣੇ ਹੋਣਗੇ। ਭਾਰਤੀ ਕ੍ਰਿਕਟ ਟੀਮ ਆਈਸੀਸੀ ਚੈਂਪੀਅਨਜ਼ ਟਰਾਫੀ 2025 (ICC Champions Trophy 2025) ਲਈ ਸ਼ਨੀਵਾਰ 15 ਫਰਵਰੀ ਦੀ ਰਾਤ ਨੂੰ ਦੁਬਈ ਪਹੁੰਚ ਗਈ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) (BCCI) ਦੇ ਨਵੇਂ ਯਾਤਰਾ ਨਿਯਮਾਂ ਦੀ ਪਾਲਣਾ ਕਰਦੇ ਹੋਏ, ਟੀਮ ਇੰਡੀਆ (Team India) ਬਿਨ੍ਹਾਂ ਪਰਿਵਾਰ ਅਤੇ ਸਾਥੀਆਂ ਦੇ ਇਕੱਠੇ ਦੁਬਈ ਪਹੁੰਚੀ।

Leave a Reply

Your email address will not be published. Required fields are marked *