ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਲਗਾਏ ਜਾ ਰਹੇ ਕੈਂਪਾਂ ਵਿੱਚ ਲੋਕ ਵੱਡੀ ਗਿਣਤੀ ਵਿੱਚ ਕਰ ਰਹੇ ਹਨ ਸ਼ਮੂਲੀਅਤ : ਡਿਪਟੀ ਕਮਿਸ਼ਨਰ

DC Sh Ghanshyam Thori

ਪੰਜਾਬ ਸਰਕਾਰ ਵੱਲੋਂ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਇੱਕੋਂ ਛੱਤ ਹੇਠ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਲਗਾਏ ਜਾ ਰਹੇ ਕੈਂਪਾਂ ਨੂੰ ਜ਼ਿਲ੍ਹੇ ਦੇ ਲੋਕਾਂ ਦਾ ਭਰਵਾਂ ਸਹਿਯੋਗ ਮਿਲ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਜਿਲ੍ਹੇ ਦੀਆਂ ਸਾਰੀਆਂ ਸਬ ਡਵੀਜਨਾਂ ਵਿੱਚ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ।  ਉਨ੍ਹਾਂ ਦੱਸਿਆ ਕਿ ਮਿਤੀ 06 ਫਰਵਰੀ ਤੋਂ 23 ਫਰਵਰੀ ਤੱਕ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ ਕੈਂਪ ਲਗਾਏ ਗਏ ਹਨ, ਅਤੇ ਆਉਣ ਵਾਲੇ ਵਿਅਕਤੀਆਂ ਵੱਲੋਂ ਵੱਖ-ਵੱਖ ਸੇਵਾਵਾਂ ਹਾਸਲ ਕਰਨ ਲਈ ਅਪਲਾਈ ਕੀਤਾ ਜਾ ਰਿਹਾ ਅਤੇ ਮੌਕੇ ਤੇ ਹੀ ਸਰਟੀਫਿਕੇਟ ਮੁਹੱਈਆ ਕਰਵਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਇਨ੍ਹਾਂ ਕੈਂਪਾਂ ਦੌਰਾਨ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦੇ 100 ਫੀਸਦੀ ਨਿਪਟਾਰੇ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਕੋਈ ਵੀ ਨਾਗਰਿਕ ਸੇਵਾਵਾਂ ਹਾਸਲ ਕਰਨ ਤੋਂ ਵਾਂਝਾ ਨਾ ਰਹੇ।

ਸ੍ਰੀ ਥੋਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਇਨ੍ਹਾਂ ਕੈਂਪਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਤਿਆਰ ਕਰਵਾਈਆਂ ਗਈਆਂ ਪ੍ਰਚਾਰ ਵੈਨਾਂ ਦਾ ਵੀ ਲੋਕਾਂ ਨੂੰ ਕਾਫੀ ਲਾਭ ਮਿਲ ਰਿਹਾ ਹੈ ਕਿਉਂਕਿ ਇਨ੍ਹਾਂ ਵੈਨਾਂ ਰਾਹੀਂ ਜਿਥੇ ਲੋਕਾਂ ਨੂੰ ਕੈਂਪ ਲੱਗਣ ਤੋਂ ਇੱਕ ਦਿਨ ਪਹਿਲਾਂ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਉਥੇ ਹੀ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਬਾਰੇ ਵੀ ਦੱਸਿਆ ਜਾਂਦਾ ਹੈ ਤਾਂ ਜੋ ਸਾਰੇ ਯੋਗ ਲਾਭਪਾਤਰੀ ਇਨ੍ਹਾਂ ਸਕੀਮਾਂ ਤੋਂ ਲਾਭ ਉਠਾ ਸਕਣ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਰੋਜ਼ਾਨਾਂ ਕੈਂਪ ਲਗਾਏ ਜਾਣਗੇ ਤਾਂ ਜੋ ਜ਼ਿਲ੍ਹੇ ਦੇ ਸਾਰੇ ਨਾਗਰਿਕ ਆਪਣੀ ਲੋੜ ਦੀਆਂ ਸੇਵਾਵਾਂ ਹਾਸਲ ਕਰ ਸਕਣ। ਇਸ ਲਈ ਸਮੂਹ ਨਾਗਰਿਕ ਆਪੋ ਆਪਣੇ ਪਿੰਡਾਂ ਤੇ ਸ਼ਹਿਰਾਂ ਵਿੱਚ ਲੱਗਣ ਵਾਲੇ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਕੈਂਪਾਂ ਵਿੱਚ ਪਹੁੰਚਣ ਤਾਂ ਜੋ ਉਹ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਹਾਸਲ ਕਰ ਸਕਣ।

ਹੋਰ ਖ਼ਬਰਾਂ :-  ਫਰੀਦਕੋਟ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ, ਦੋ ਗੈਂਗਸਟਰ ਗ੍ਰਿਫਤਾਰ

26 ਫਰਵਰੀ ਨੂੰ ਜਿਲ੍ਹੇ ਦੇ ਵੱਖ-ਵੱਖ ਸਬ ਡਵੀਜਨਾਂ ਤੇ ਲੱਗਣ ਵਾਲੇ ਕੈਂਪਾਂ ਦਾ ਵੇਰਵਾ :

ਸਬ ਡਵੀਜਨ ਅਜਨਾਲਾ : ਸਰਕਾਰੀ ਐਲੀਮੈਂਟਰੀ ਸਕੂਲ ਕਤਲਾ, ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ, ਸਰਕਾਰੀ ਮਿਡਲ ਸਕੂਲ ਨਿਸੋਕੇ, ਸਰਕਾਰੀ ਹਾਈ ਸਕੂਲ ਜੱਟਾਂ; ਸਬ ਡਵੀਜਨ ਅੰਮ੍ਰਿਤਸਰ-1 : ਪਿੰਡ ਸੁਲਤਾਨਵਿੰਡ ਸਬ ਅਰਬਨ ਮਾਹਲ 2 ਲਈ ਸਰਕਾਰੀ ਐਲੀਮੈਂਟਰੀ ਸਕੂਲ ਕੋਟ ਮਿੱਤ ਸਿੰਘ, ਪਿੰਡ ਮਲਕਪੁਰ ਅਤੇ ਵਡਾਲਾ ਜੋਹਲ ਲਈ ਗੁਰੂਦੁਆਰਾ ਸਾਹਿਬ ਬਾਬਾ ਸੋਮ ਦਾਸ ਜੀ ਵਡਾਲਾ ਜੋਹਲ; ਸਬ ਡਵੀਜਨ  ਅੰਮ੍ਰਿਤਸਰ-2 : ਵਾਰਡ ਨੰਬਰ 84 ਲਈ ਅਪੈਕਸ ਸਕੂਲ, ਨਿਊ ਮੋਹਨੀ ਪਾਰਕ, ਕੋਟ ਖਾਲਸਾ ਅਰਬਨ,  ਵਾਰਡ ਨੰਬਰ 8 ਲਈ ਸਰਕਾਰੀ ਮਿਡਲ ਸਕੂਲ ਗੰਡਾ ਸਿੰਘ ਵਾਲਾ (ਰੱਖਸਿ਼ਕਾਰ ਗੜ੍ਹ),  ਸਰਕਾਰੀ ਸਕੂਲ ਬਾਸਰਕੇ ਭੈਣੀ, ਸਰਕਾਰੀ ਪ੍ਰਾਇਮਰੀ ਸਕੂਲ ਵਡਾਲੀ ਗੁਰੂ ਸਬ ਅਰਬਨ, ਪਟਵਾਰ ਖਾਨਾ ਵੇਰਕਾ-2 ; ਸਬ ਡਵੀਜਨ  ਬਾਬਾ ਬਕਾਲਾ : ਨਰੈਣਗੜ੍ਹ ਅਤੇ ਕੋਟਲਾ ਬਾਥੁਨੰਗੜ ਲਈ ਸਰਕਾਰੀ ਐਲੀਮੈਂਟਰੀ ਸਕੂਲ ਨਰੈਣਗੜ੍ਹ, ਟਾਂਗਰਾ ਅਤੇ ਅੱਡਾ ਟਾਂਗਰਾ ਲਈ ਸਰਕਾਰੀ ਐਲੀਮੈਂਟਰੀ ਸਕੂਲ ਟਾਂਗਰਾ, ਸਰਕਾਰੀ ਗਰਾਉਂਡ ਕਲੇਰ ਘੁਮਾਣ, ਸਰਕਾਰੀ ਐਲੀਮੈਂਟਰੀ ਸਕੂਲ ਵਡਾਲਾ ਖੁਰਦ, ਸਰਕਾਰੀ ਐਲੀਮੈਂਟਰੀ ਸਕੂਲ ਵਡਾਲਾ ਕਲਾਂ; ਸਬ ਡਵੀਜਨ ਲੋਪੋਕੇ : ਸਰਕਾਰੀ ਐਲੀਮੈਂਟਰੀ ਸਕੂਲ ਭੁੱਲਰ, ਸਰਕਾਰੀ ਮਿਡਲ ਸਕੂਲ ਲਾਵਾਂ, ਸਰਕਾਰੀ ਐਲੀਮੈਂਟਰੀ ਸਕੂਲ ਬਰਾੜ, ਸਰਕਾਰੀ ਸਕੈਂਡਰੀ ਸਕੂਲ ਖਿਆਲਾਂ ਕਲਾਂ ਅਤੇ ਸਬ ਡਵੀਜਨ ਮਜੀਠਾ : ਸਪੋਰਟਸ ਸਟੇਡੀਅਮ, ਨਜਦੀਕ ਬਸ ਸਟੈਂਡ, ਚਵਿੰਡਾ ਦੇਵੀ,ਪਿੰਡ ਕੈਰੋਂ ਨੰਗਲ ਕੁਰਾਲੀਆਂ ਲਈ ਸਰਕਾਰੀ ਮਿਡਲ ਸਕੂਲ ਕੈਰੋਂ ਨੰਗਲ, ਸਰਕਾਰੀ ਐਲੀਮੈਂਟਰੀ ਸਕੂਲ, ਵੀਰਾਮ, ਪਿੰਡ ਕੋਟਲਾ ਮਾਝਾ ਸਿੰਘ ਅਤੇ ਕੋਟਲਾ ਸੁਲਤਾਨ ਸਿੰਘ ਲਈ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਕੋਟਲਾ ਸੁਲਤਾਨ ਸਿੰਘ ਵਿਖੇ ਕੈਂਪ ਲਗਾਏ ਜਾ ਰਹੇ ਹਨ।

dailytweetnews.com

Leave a Reply

Your email address will not be published. Required fields are marked *