ਰੰਗਲਾ ਪੰਜਾਬ ਮੇਲੇ ਤਹਿਤ ਕਰਵਾਈ ਗਈ ਪੰਜ ਕਿਲੋਮੀਟਰ ਮੈਰਾਥਾਨ ਜਸਵੀਰ ਕੌਰ ਅਤੇ ਤਰੁਣ ਨੇ ਜਿੱਤੀ

ਪੰਜਾਬ ਸਰਕਾਰ ਵੱਲੋਂ ਰੰਗਲਾ ਪੰਜਾਬ ਮੇਲੇ ਤਹਿਤ ਤੰਦਰੁਸਤੀ ਦਾ ਸੰਦੇਸ਼ ਦੇਣ ਲਈ ਅੰਮ੍ਰਿਤਸਰ ਸ਼ਹਿਰ ਵਿੱਚ ਕਰਵਾਈ ਗਈ ਪੰਜ ਕਿਲੋਮੀਟਰ ਦੌੜ ਜਿਸ ਨੂੰ ਗਰੀਨਥਨ ਦਾ ਨਾਮ ਦਿੱਤਾ ਗਿਆ ਸੀ,  ਵਿੱਚ ਜਸਬੀਰ ਕੌਰ ਅਤੇ ਤਰੁਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।  ਪਹਿਲੇ ਸਥਾਨ ਉੱਤੇ ਰਹੇ ਜੇਤੂਆਂ ਨੂੰ ਪੰਜੀ ਪੰਜੀ ਹਜਾਰ ਰੁਪਏ ਦੇ ਇਨਾਮ ਦਿੱਤੇ ਗਏ।   ਦੂਸਰੇ ਸਥਾਨ ਉੱਤੇ ਸੁਖਮਨਦੀਪ ਕੌਰ,  ਤੀਸਰੇ ਉੱਤੇ ਕੰਚਨ,  ਚੌਥੇ ਉੱਤੇ ਹਰਪ੍ਰੀਤ ਕੌਰ ਅਤੇ ਪੰਜਵੇਂ ਉੱਤੇ ਲਕਸ਼ ਪ੍ਰੀਤ ਕੌਰ ਰਹੀ।

ਇਸੇ ਤਰ੍ਹਾਂ ਲੜਕਿਆਂ ਦੇ ਵਰਗ ਵਿੱਚ ਤਰੁਨ ਨੇ ਪਹਿਲਾ,  ਜਸ਼ਨਪ੍ਰੀਤ ਸਿੰਘ ਨੇ ਦੂਸਰਾ,  ਗੁਰਦੀਪ ਸਿੰਘ ਨੇ ਤੀਸਰਾ, ਬਲਬੀਰ ਕੁਮਾਰ ਨੇ ਚੌਥਾ ਤੇ ਸਿ਼ਵਜੀਤ ਸਿੰਘ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਪਹਿਲੇ ਸਥਾਨ ਤੇ ਜੇਤੂਆਂ ਨੂੰ 25000 ਰੁਪਏ , ਦੂਸਰੇ ਸਥਾਨ ਦੇ ਜੇਤੂ ਨੂੰ 20 ਹਜ਼ਾਰ ਰੁਪਏ, ਤੀਸਰੇ ਸਥਾਨ ਲਈ 15 ਹਜ਼ਾਰ ਰੁਪਏ, ਚੌਥੇ ਲਈ 10 ਹਜ਼ਾਰ ਰੁਪਏ ਅਤੇ ਪੰਜਵੇਂ ਸਥਾਨ ਲਈ 5000 ਰੁਪਏ ਦਾ ਨਾਮ ਦਿੱਤਾ ਗਿਆ। ਦੌੜ ਸਵੇਰੇ ਅੰਮ੍ਰਿਤ ਆਨੰਦ ਪਾਰਕ ਤੋਂ ਸ਼ੁਰੂ ਹੋਈ , ਜਿਸ ਨੂੰ ਹਲਕਾ ਵਿਧਾਇਕ ਸ੍ਰੀ ਕੁੰਵਰ ਵਿਜੈ ਪ੍ਰਤਾਪ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ।  ਉਹਨਾਂ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੈਰਾਥਨ ਵਿੱਚ ਨੌਜਵਾਨਾਂ ਵਿੱਚ ਕਾਫ਼ੀ ਉਤਸ਼ਾਹ ਸੀ ਅਤੇ ਇਸ ਮੈਰਾਥਨ ਵਿੱਚ ਕਰੀਬ 1650 ਨੌਜਵਾਨਾਂ ਵਲੋਂ ਹਿੱਸਾ ਲਿਆ ਗਿਆ।

ਹੋਰ ਖ਼ਬਰਾਂ :-  ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ 1 ਕਰੋੜ ਰੁਪਏ ਤੋਂ ਵੱਧ ਰਾਸ਼ੀ ਜਾਰੀ ਕਰਨ ਦੇ ਹੁਕਮ

ਇਸ ਮੌਕੇ ਵਧੀਕ ਡਾਇਰੈਕਟਰ ਸੈਰ ਸਪਾਟਾ ਸ੍ਰੀ ਰਾਕੇਸ਼ ਪੋਪਲੀ, ਵਧੀਕ ਕਮਿਸ਼ਨਰ ਨਗਰ ਨਿਗਮ ਸ੍ਰੀ ਸੁਰਿੰਦਰ ਸਿੰਘ, ਸੈਕਟਰੀ ਆਰ ਟੀ ਏ ਸ ਅਰਸ਼ਦੀਪ ਸਿੰਘ, ਐਸ.ਡੀ.ਐਮ. ਸ: ਅਰਵਿੰਦਰਪਾਲ ਸਿੰਘ,  ਸ ਅਰਵਿੰਦਰ ਸਿੰਘ ਭੱਟੀ,  ਜਿਲਾ ਖੇਡ ਅਫਸਰ ਸੁਖਚੈਨ ਸਿੰਘ, ਸ੍ਰੀ ਟੀ ਐਸ ਰਾਜ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

dailytweetnews.com

Leave a Reply

Your email address will not be published. Required fields are marked *