ਪੰਜਾਬ ਰਾਜ ਅੰਤਰ ਜਿਲ੍ਹਾ ਅੰਡਰ -16 ਟੂਰਨਾਮੈਂਟ ਵਿੱਚ ਅੰਮ੍ਰਿਤਸਰ ਅੰਡਰ- 16 ਨੇ 10 ਵਿਕਟਾਂ ਨਾਲ ਜਿੱਤਿਆ ਮੈਚ

ਪੰਜਾਬ ਰਾਜ ਅੰਤਰ ਜਿਲ੍ਹਾ ਅੰਡਰ -16 ਟੂਰਨਾਮੈਂਟ ਦੇ ਆਖਰੀ ਲੀਗ ਮੈਚ ਵਿੱਚ ਅੰਮ੍ਰਿਤਸਰ ਦੀ ਅੰਡਰ 16 ਟੀਮ ਨੇ ਫਾਜਲਿਕਾ ਨੂੰ 10 ਵਿਕਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ।ਅੰਮ੍ਰਿਤਸਰ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਫਾਜਲਿਕਾ 129 ਦੇ ਸਕੋਰ  ਤੇ ਆਲ ਆਊਟ ਹੋਗਏ। ਪਾਰਸ ਨੇ 46 ਦੌੜਾਂ ਬਣਾਈਆਂ। ਰੋਹਨ ਸ਼ਰਮਾ ਨੇ 41 ਦੌੜਾਂ ਦੇ ਕੇ 5 ਵਿਕਟਾਂ ਅਤੇ ਗੁਰਸੇਵਕ ਸਿੰਘ ਨੇ 44 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਜਵਾਬ ’ਚ ਅੰਮ੍ਰਿਤਸਰ 206 ਦੌੜਾਂ ’ਤੇ ਆਲ ਆਊਟ ਹੋਗਿਆ। ਨਿਕੇਤ ਨੰਦਾ ਨੇ 58 ਅਤੇ ਦਮਨਜੀਤ ਨੇ 46 ਦੌੜਾਂ ਬਣਾਈਆਂ।

ਦੂਜੀ ਪਾਰੀ ’ਚ ਫਾਜਲਿਕਾ 138 ਦੌੜਾਂ ’ਤੇ ਆਲ ਆਊਟ ਹੋ ਗਈ।ਗੁਰਸੇਵਕ ਨੇ 48 ਦੌੜਾਂ ’ਤੇ 5 ਵਿਕਟਾਂ ਅਤੇ ਰੋਹਨ ਸ਼ਰਮਾ ਨੇ 50 ਦੌੜਾਂ ’ਤੇ 3 ਵਿਕਟਾਂ ਲਈਆਂ ਅਤੇ ਅੰਮ੍ਰਿਤਸਰ ਵਲੋਂ ਜਵਾਬ ’ਚ 64 ਦੌੜਾਂ ’ਤੇ ਪ੍ਰਾਗੁਡਨ ਸਕੋਰ 31 ਦੌੜਾਂ ’ਤੇ ਅਤੇ ਕਵੀਸ਼ ਸੇਠੀ ਨੇ 22 ਦੌੜਾਂ ਬਣਾ ਕੇ ਮੈਚ 10 ਵਿਕਟਾਂ ਨਾਲ ਜਿੱਤ ਲਿਆ ।

ਹੋਰ ਖ਼ਬਰਾਂ :-  ਪੰਜਾਬ ਵਿਧਾਨ ਸਭਾ ਨੇ ਤਿੰਨ ਤਖ਼ਤ ਸਾਹਿਬ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਐਲਾਨਿਆ, ਸ਼ਰਾਬ-ਮਾਸ ਦੀ ਵਿਕਰੀ ’ਤੇ ਲੱਗੇਗੀ ਰੋਕ

 ਸ਼੍ਰੀ ਘਨਸ਼ਾਮ ਥੋਰੀ  ਡਿਪਟੀ ਕਮਿਸ਼ਨਰ –ਕਮ ਪ੍ਰਧਾਨ –ਏ.ਜੀ.ਏ., ਸ.ਅਰਸ਼ਦੀਪ ਸਿੰਘ ਲੋਬਾਣਾ ਆਰ.ਟੀ.ਓ., ਅੰਮ੍ਰਿਤਸਰ –ਕਮ ਮੀਤ੍ਵਪ੍ਰਧਾਨ ਏ.ਜੀ.ਏ. ਅਤੇ ਸ.ਇੰਦਰਜੀਤ ਸਿੰਘ ਬਾਜਵਾ ਹਨੀ. ਸਕੱਤਰ ਏ.ਜੀ.ਏ. ਨੇ ਟੀਮ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਆਸਕੀਤੀ ਕਿ ਅੰਮ੍ਰਿਤਸਰ ਬਾਕੀ ਟੂਰਨਾਮੈਂਟ ਵਿੱਚ  ਵਧੀਆ ਪ੍ਰਦਰਸ਼ਨ ਕਰੇਗਾ।

Leave a Reply

Your email address will not be published. Required fields are marked *