ਕੈਬਨਿਟ ਮੰਤਰੀ ਗੋਇਲ ਨੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਲਹਿਰਾਂ ਮੂਨਕ ਸੜਕ ਦਾ ਰੱਖਿਆ ਨੀਂਹ ਪੱਥਰ

ਲਹਿਰਾਗਾਗਾ /ਮੂਨਕ, 18 ਜੁਲਾਈ : ਸ਼ਹਿਰ ਅਤੇ ਇਲਾਕੇ ਦੀ ਮੁੱਖ ਸਮੱਸਿਆ ਲਹਿਰਾਗਾਗਾ ਤੋਂ ਮੂਨਕ ਜਾਣ ਵਾਲੀ ਸੜਕ ਦੀ ਮਾੜੀ ਹਾਲਤ ਨੂੰ ਗੰਭੀਰਤਾ ਨਾਲ ਲੈਂਦਿਆਂ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਵੱਲੋਂ ਅੱਜ ਲਹਿਲ ਖੁਰਦ ਤੋਂ ਮੂਨਕ ਵਾਇਆ ਲਹਿਲਕਲਾਂ, ਬਲਰਾਂ ਨੂੰ ਜਾਣ ਵਾਲੀ ਸੜਕ ਨੂੰ ਅਪਗ੍ਰੇਡ ਕਰਕੇ ਨਵੀਂ ਬਣਾਉਣ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ (ਮਾਰਚ 2022 ਤੋਂ ਜੁਲਾਈ 2026 ਤੱਕ) ਸੜਕਾਂ ਦੇ ਨਿਰਮਾਣ, ਅਪਗ੍ਰੇਡੇਸ਼ਨ ਅਤੇ ਨਵੀਨੀਕਰਨ ਲਈ ਵੱਡੇ ਪੱਧਰ ‘ਤੇ ਰਕਮ ਖਰਚ ਕੀਤੀ ਗਈ ਹੈ।

ਕੈਬਨਿਟ ਮੰਤਰੀ ਗੋਇਲ ਨੇ ਦੱਸਿਆ ਕਿ ਓਡੀਆਰ- 49 ਲਹਿਲ ਖੁਰਦ ਤੋਂ ਮੂਨਕ ਵਾਇਆ ਲਹਿਲਕਲਾਂ, ਬਲਰਾਂ ਨੂੰ ਅਪਗਰੇਡ ਕਰਨ ਲਈ 13.18 ਕਿਲੋਮੀਟਰ ਲੰਬੀ ਸੜਕ ਨੂੰ 1210.59 ਲੱਖ ਰੁਪਏ ਦੀ ਲਾਗਤ ਨਾਲ ਕੰਮ ਕਰਵਾਇਆ ਜਾ ਰਿਹਾ ਹੈ, ਜਿਸਦਾ ਕਿ ਸਮੁੱਚੇ ਹਲਕੇ ਦੇ ਲੋਕਾਂ ਨੂੰ ਲਾਭ ਹੋਵੇਗਾ।

ਉਹਨਾਂ ਸੜਕਾਂ ਸਬੰਧੀ ਜ਼ਿਕਰ ਕਰਦਿਆਂ ਕਿਹਾ ਕਿ ਪੇਂਡੂ ਲਿੰਕ ਸੜਕਾਂ ਦਾ ਸਭ ਤੋਂ ਵੱਡਾ ਪ੍ਰੋਜੈਕਟ 09,491.56 ਕਿਲੋਮੀਟਰ ਪੇਂਡੂ ਲਿੰਕ ਸੜਕਾਂ ਦੀ ਮੁਰੰਮਤ ਅਤੇ ਅਪਗ੍ਰੇਡੇਸ਼ਨ, ਕੁੱਲ ਲਾਗਤ 4,150.42 ਕਰੋੜ ਰੁਪਏ, 3,424.67 ਕਰੋੜ ਸੜਕਾਂ ਦੀ ਮੁਰੰਮਤ/ਅਪਗ੍ਰੇਡੇਸ਼ਨ, 2026-27 ਦੇ ਬਜਟ ਵਿੱਚ ਸੜਕਾਂ ਲਈ 45,000 ਕਿਲੋਮੀਟਰ ਸੜਕਾਂ ‘ਤੇ ਕੰਮ ਕੀਤਾ ਜਾ ਰਿਹਾ ਹੈ।

ਹੋਰ ਖ਼ਬਰਾਂ :-  ਮੁੱਖ ਮੰਤਰੀ ਮਾਨ ਕੇਂਦਰ ਦੀ VB-G RAM G ਸਕੀਮ ‘ਤੇ ਭੜਕੇ, ਮਨਰੇਗਾ ਵਿੱਚ ਬਦਲਾਅ ਨੂੰ ਦੱਸਿਆ ਗਰੀਬ ਵਿਰੋਧੀ ਸਾਜ਼ਿਸ਼

ਇਸ ਵਿੱਚ 4,700 ਕਿਲੋਮੀਟਰ ਨਵੀਆਂ ਸੜਕਾਂ ਅਤੇ ਬਾਕੀ ਸੜਕਾਂ ਦੀ ਮੁਰੰਮਤ, ਚੌੜਾਈ ਅਤੇ ਨਵੀਨੀਕਰਨ ਸ਼ਾਮਲ ਹੈ।ਇਸ ਯੋਜਨਾ ਦੀ ਕੁੱਲ ਅੰਦਾਜ਼ਨ ਲਾਗਤ 16,209 ਕਰੋੜ ਰੁਪਏ ਹੈ।

ਮੰਤਰੀ ਗੋਇਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹਨਾਂ ਨੂੰ ਪੂਰਾ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਨਿਵਾਸੀਆਂ ਲਈ ਪੰਜਾਬ ਸਰਕਾਰ ਨਵੀਆਂ ਸਕੀਮਾਂ ਲੈ ਕੇ ਆਵੇਗੀ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦੇ ਹੋਏ ਦੇਸ਼ ਦਾ ਨੰਬਰ ਇੱਕ ਸੂਬਾ ਬਣਾਏਗੀ।

ਇਸ ਮੌਕੇ ਸੀਸਪਾਲ ਅਨੰਦ ਚੇਅਰਮੈਨ ਮਾਰਕੀਟ ਕਮੇਟੀ ਲਹਿਰਾ, ਬਲਾਕ ਪ੍ਰਧਾਨ ਚਰਨਜੀਤ ਸ਼ਰਮਾ ਸਰਪੰਚ ਜਸਪਾਲ ਸਿੰਘ ਕਾਲਾ, ਸਰਪੰਚ ਗੁਰਜੀਤ ਸਿੰਘ ,ਗੁਰਪ੍ਰੀਤ ਸਿੰਘ, ਮਾਸਟਰ ਹਰਪਾਲ ਸਿੰਘ , ਗੁਰਮੇਲ ਸਿੰਘ ਚੇਅਰਮੈਨ ਬਲਾਕ ਸੰਮਤੀ ਅਣਦਾਨਾ ਐਟ ਮੂਨਕ, ਅਵਤਾਰ ਸਿੰਘਪੁਰ ਜਾ ਚੇਅਰਮੈਨ ਮਾਰਕੀਟ ਕਮੇਟੀ ਲਹਿਰਾ, ਓਐਸਡੀ ਰਕੇਸ਼ ਕੁਮਾਰ ਗੁਪਤਾ ਵਿੱਕੀ ਤੋਂ ਇਲਾਵਾ ਪਾਰਟੀ ਆਗੂ ਤੇ ਵਲੰਟੀਅਰ ਹਾਜ਼ਰ ਸਨ।

Leave a Reply

Your email address will not be published. Required fields are marked *