ਸੀਨੀਅਰ ਮੈਡੀਕਲ ਅਫ਼ਸਰ ਵਲੋਂ ਸਬ-ਸੈਂਟਰਾਂ ਦਾ ਕੀਤਾ ਗਿਆ ਅਚਨਚੇਤ ਦੌਰਾ

ਸਿਵਲ ਸਰਜਨ ਕਪੂਰਥਲਾ ਡਾ. ਸੁਰਿੰਦਰ ਪਾਲ ਕੌਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਵਨੀ ਕੁਮਾਰ ਵੱਲੋਂ ਅੱਜ ਬਲਾਕ ਢਿੱਲਵਾਂ ਅਧੀਨ ਵੱਖ-ਵੱਖ ਸਬ-ਸੈਂਟਰਾਂ ਦਾ ਦੌਰਾ ਕਰ ਦਫਤਰੀ ਕੰਮ ਕਾਜ ਨੂੰ ਚੈਕ ਕੀਤਾ ਗਿਆ।

ਇਸ ਦੌਰਾਨ ਪਹਿਲਾਂ ਮੁਰਾਰ, ਸੁਭਾਨਪੁਰ ਆਦਿ ਸਬ ਸੈਂਟਰਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਐਸ.ਐਮ.ਓ ਵੱਲੋਂ ਵੈਕਸੀਨ, ਦਫਤਰੀ ਰਿਕਾਰਡ, ਬਾਓ ਮੈਡੀਕਲ ਵੇਸਟ ਅਤੇ ਡਿਊ ਲਿਸਟ ਆਦਿ ਸੰਬੰਧੀ ਨਿਰੱਖਣ ਕੀਤਾ ਗਿਆ।

ਉਨ੍ਹਾਂ ਇਸ ਦੌਰਾਨ ਵੈਕਸੀਨ ਦੀ ਸਾਂਭ-ਸੰਭਾਲ, ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦਾ ਟੀਕਾਕਰਨ ਸਮੇਂ ਸਿਰ ਪੂਰਾ ਕਰਨ, ਜ਼ਮੀਨੀ ਪੱਧਰ ‘ਤੇ ਟੀਕਾਕਰਨ ਸੰਬੰਧੀ ਅਤੇ ਸਿਹਤ ਵਿਭਾਗ ਵੱਲੋ ਦਿੱਤੀਆਂ ਜਾਂਦੀਆਂ ਵੱਖ-ਵੱਖ ਸਿਹਤ ਸਹੂਲਤਾਂ ਸੰਬੰਧੀ ਲੋਕਾਂ ‘ਚ ਵਧੇਰੇ ਜਾਗਰੂਕਤਾ ਲਿਆਉਣ ਦੀ ਹਦਾਇਤਾ ਕੀਤੀ। ਉਨ੍ਹਾਂ ਇਸ ਦੌਰਾਨ ਗਰਭਵਤੀ ਮਹਿਲਾਵਾਂ ਦੀ ਏ.ਐਨ.ਸੀ ਜਾਂਚ ਵੀ ਸਮੇਂ ਸਿਰ ਮੁਕੰਮਲ ਕਰਨ ਲਈ ਕਿਹਾ।

ਹੋਰ ਖ਼ਬਰਾਂ :-  ਰਾਜ ਚੋਣ ਕਮਿਸ਼ਨ ਨੇ ਜ਼ਿਲ੍ਹਾ ਤਰਨਤਾਰਨ ਅਤੇ ਗੁਰਦਾਸਪੁਰ ਦੇ ਸਰਪੰਚਾਂ ਅਤੇ ਪੰਚਾਂ ਦੀਆਂ ਖਾਲੀ ਅਸਾਮੀਆਂ ਲਈ ਚੋਣਾਂ ਕਰਵਾਉਣ ਲਈ ਪ੍ਰੋਗਰਾਮ ਐਲਾਨਿਆ

ਇਸ ਮੌਕੇ ਉਨ੍ਹਾਂ ਨਾਲ ਏ.ਐਮ.ਓ ਡਾ. ਗੌਰਵ ਕੁਮਾਰ ਅਤੇ ਬੀ.ਈ.ਈ ਬਿਕਰਮਜੀਤ ਸਿੰਘ ਅਤੇ ਮੋਨਿਕਾ ਹਾਜਰ ਸਨ।

Leave a Reply

Your email address will not be published. Required fields are marked *