ਜਲੰਧਰ ਕਮਿਸ਼ਨਰੇਟ ਪੁਲਸ ਨੇ ਹੁਣ ਗੈਰ-ਕਾਨੂੰਨੀ ਜੂਏ ਦੀਆਂ ਦੁਕਾਨਾਂ ‘ਤੇ ਕੱਸਿਆ ਸ਼ਿਕੰਜਾ, ਦੋ ਗ੍ਰਿਫ਼ਤਾਰ

ਜਲੰਧਰ ਦੇ ਆਈ. ਪੀ. ਐੱਸ. ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੇ ਨਿਰਦੇਸ਼ਾਂ ਤਹਿਤ ਕਮਿਸ਼ਨਰੇਟ ਪੁਲਸ ਨੇ ਗੈਰ-ਕਾਨੂੰਨੀ ਜੂਏ ਦੀਆਂ ਦੁਕਾਨਾਂ ਨੂੰ ਪੱਕੇ ਤੌਰ ‘ਤੇ ਬੰਦ ਕਰਨ ਲਈ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ। ਸਾਰੇ ਜੀ. ਓਜ਼ ਅਤੇ ਐੱਸ. ਐੱਚ. ਓਜ਼ ਨੂੰ ਇਸ ਮੁੱਦੇ ਨੂੰ ਤਰਜੀਹ ਦੇਣ ਅਤੇ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ ਕਿ ਇਸ ਗੈਰ-ਕਾਨੂੰਨੀ ਧੰਦੇ ਵਿੱਚ ਸ਼ਾਮਲ ਕੋਈ ਵੀ ਵਿਅਕਤੀ ਭਾਵੇਂ ਇਹ ਦੁਕਾਨਾਂ ਚਲਾ ਰਿਹਾ ਹੋਵੇ ਜਾਂ ਕੰਮ ਕਰਦਾ ਹੋਵੇ, ਬਖ਼ਸ਼ਿਆ ਨਾ ਜਾਵੇ। ਐੱਸ. ਐੱਚ. ਓ. ਥਾਣਾ ਡਿਵੀਜ਼ਨ 1 ਜਲੰਧਰ ਨੇ ਇਸ ਮੁਹਿੰਮ ਤਹਿਤ ਗੁਲਾਬ ਦੇਵੀ ਰੋਡ, ਨਹਿਰ ਜਲੰਧਰ ਨੇੜੇ ਛਾਪੇਮਾਰੀ ਕੀਤੀ।

ਹੋਰ ਖ਼ਬਰਾਂ :-  ਜਪਾਨ ਵਿੱਚ ਆਯੋਜਿਤ ਏਸ਼ੀਅਨ ਕੈਨੋ ਮੈਰਾਥਨ ਚੈਂਪੀਅਨਸ਼ਿਪ ਵਿੱਚ ਚੰਡੀਗੜ੍ਹ ਦੇ 20 ਸਾਲਾ ਨੌਜਵਾਨ ਖਿਡਾਰੀ ਜਗਨਬੀਰ ਸਿੰਘ ਬਾਜਵਾ ਨੇ ਸ਼ਾਨਦਾਰ ਪ੍ਰਦਰਸ਼ਨ

ਛਾਪੇਮਾਰੀ ਦੌਰਾਨ ਐੱਸ. ਐੱਚ. ਓ. ਡਿਵੀਜ਼ਨ 1 ਜਲੰਧਰ ਨੇ ਸਫ਼ਲਤਾਪੂਰਵਕ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ 5,790 ਰੁਪਏ ਨਕਦ, ਇਕ ਲੈਪਟਾਪ, ਦੋ ਮਾਨੀਟਰ, ਦੋ ਸੀ. ਪੀ. ਯੂ. ਅਤੇ ਤਿੰਨ ਥਰਮਲ ਪ੍ਰਿੰਟਰ ਬਰਾਮਦ ਕੀਤੇ ਅਤੇ ਮੁਕਦਮਾ ਨੰਬਰ 122 ਮਿਤੀ 26-08-24 ਅ/ਧ 13ਏ ਜੂਆ ਐਕਟ, 318 ਬੀ. ਐੱਨ. ਐੱਸ. ਥਾਣਾ ਡਿਵੀਜ਼ਨ 1 ਜਲੰਧਰ ਵਿਖੇ ਦਰਜ ਕੀਤਾ ਗਿਆ।

ਪੁਲਸ ਕਮਿਸ਼ਨਰ ਨੇ ਗੈਰ-ਕਾਨੂੰਨੀ ਲਾਟਰੀ ਦੀਆਂ ਦੁਕਾਨਾਂ ਚਲਾਉਣ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *