ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕਚਹਿਰੀ ਕੰਪਲੈਕਸ, ਸ੍ਰੀ ਮੁਕਤਸਰ ਸਾਹਿਬ ਵਿਖੇ ਵੱਧ ਰਹੀ ਗਰਮੀ ਤੋਂ ਨਿਜ਼ਾਤ ਦਵਾਉਣ ਵਾਸਤੇ ਵੱਖ-ਵੱਖ ਰੁੱਖ ਲਗਾਏ ਗਏ – ਸ਼੍ਰੀਮਤੀ ਜਸਵਿੰਦਰ ਸ਼ੀਮਰ, ਮਾਨਯੋਗ ਜਿਲ੍ਹਾ ਅਤੇ ਸ਼ੈਸਨ ਜੱਜ, ਸ੍ਰੀ ਮੁਕਤਸਰ ਸਾਹਿਬ

District Legal Services Authority planted various trees at the Court Complex, Sri Muktsar Sahib to provide relief from the rising heat – Mrs. Jaswinder Shimer, Honorable District and Sessions Judge, Sri Muktsar Sahib

ਸ੍ਰੀ ਮੁਕਤਸਰ ਸਾਹਿਬ 31 ਜੁਲਾਈ

 

ਰਜਿਸਟਰਾਰ ਜਨਰਲ, ਹਾਈ ਕੋਰਟ ਆਫ ਪੰਜਾਬ ਅਤੇ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀਐੱਸ.ਏ.ਐੱਸ. ਨਗਰ (ਮੋਹਾਲੀ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀਮਤੀ ਜਸਵਿੰਦਰ ਸ਼ੀਮਰ, ਜਿਲ੍ਹਾ ਅਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਹੇਠ, ਕਚਹਿਰੀ ਕੰਪਲੈਕਸਸ੍ਰੀ ਮੁਕਤਸਰ ਸਾਹਿਬ ਵਿਖੇ ਵੱਧ ਰਹੀ ਗਰਮੀ ਤੋਂ ਨਿਜ਼ਾਤ ਦਵਾਉਣ ਵਾਸਤੇ ਵੱਧ ਤੋਂ ਵੱਧ ਰੁੱਖ ਲਗਾਏ ਗਏ

 

ਇਸ ਦੀ ਸ਼ੁਰਆਤ ਕਰਦਿਆਂ ਸ੍ਰੀਮਤੀ ਜਸਵਿੰਦਰ ਸ਼ੀਮਰ, ਜਿਲ੍ਹਾ ਅਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਵੱਖ-ਵੱਖ ਜੂਡੀਸ਼ੀਅਲ ਅਫਸਰਾਂ ਵੱਲੋਂ ਹਰ ਤਰ੍ਹਾ ਦੇ ਰੱਖ ਲਗਾਏ ਗਏ।  ਇਸ ਮੌਕੇ ਮਾਨਯੋਗ ਜੱਜ ਸਾਹਿਬ ਵਲੋ ਕਿਹਾ ਗਿਆ ਕਿ ਪ੍ਰਕਿਰਤੀ ਅਤੇ ਮਨੁੱਖੀ ਜੀਵਨ ਦਾ ਗਹਿਰਾ ਰਿਸ਼ਤਾ ਹਮੇਸ਼ਾ ਤੋਂ ਰਿਹਾ ਹੈ। ਇਸੇ ਰਿਸ਼ਤੇ ਨੂੰ ਮਜ਼ਬੂਤ ਕਰਨ ਅਤੇ ਵਾਤਾਵਰਣ ਸੁਰੱਖਿਆ ਲਈ ਜਾਗਰੂਕਤਾ ਫੈਲਾਉਣ ਲਈ ਦੁਨੀਆ ਸਭ ਤੋਂ ਵੱਡੀ ਸਮੱਸਿਆ ਜਲਵਾਯੂ ਤਬਦੀਲੀ ਦਾ ਸਾਹਮਣਾ ਕਰ ਰਹੀ ਹੈ। ਵਧਦੀ ਗਰਮੀਘਟਦੀ ਬਰਫਵਧਦੀਆਂ ਸਮੁੰਦਰੀ ਲਹਿਰਾਂਜੰਗਲੀ ਅੱਗ ਲੱਗਣਾ ਅਤੇ ਅਸਾਧਾਰਨ ਮੌਸਮੀ ਤਬਦੀਲੀਆਂ ਇਸਦੇ ਸਪਸ਼ਟ ਸੰਕੇਤ ਹਨ।

 

ਇਸ ਥੀਮ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਰੁੱਖ ਲਾਉਣਾਜੰਗਲਾਂ ਨੂੰ ਬਚਾਉਣਾਵਿਵਸਥਿਤ ਖੇਤੀ ਅਤੇ ਟਿਕਾਊ ਊਰਜਾ ਵੱਲ ਵਧਣਾ ਇਸ ਲੜਾਈ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦਾ ਹੈ। ਵਾਤਾਵਰਣ ਬਚਾਉਣ ਵਿੱਚ ਇੱਕ ਵਿਅਕਤੀ ਵਜੋਂ ਸਾਡੀ ਭੂਮਿਕਾ ਵੀ ਬਹੁਤ ਅਹਿਮ ਹੈ। ਛੋਟੀਆਂਛੋਟੀਆਂ ਆਦਤਾਂ ਬਦਲ ਕੇ ਅਸੀਂ ਵੱਡੀ ਤਬਦੀਲੀ ਲਿਆ ਸਕਦੇ ਹਾਂ। ਉਦਾਹਰਨ ਵਜੋਂ ਬਿਜਲੀ ਬਚਾਉਣਾਪਾਣੀ ਦੀ ਬਰਬਾਦੀ ਰੋਕਣਾਪਲਾਸਟਿਕ ਦੀ ਵਰਤੋਂ ਘਟਾਉਣਾ ਅਤੇ ਰੀਸਾਈਕਲਿੰਗ ਕਰਨਾ। ਘਰ ਵਿੱਚ ਛੱਤ ਤੇ ਬਾਗ ਲਾਉਣਾਸਾਈਕਲ ਵਰਤਣਾ ਜਾਂ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਕਰਨਾ ਵੀ ਵਾਤਾਵਰਣ ਲਈ ਲਾਭਦਾਇਕ ਹੈ। ਸਮਾਜ ਦੇ ਹਰੇਕ ਵਰਗ ਨੂੰ ਅਤੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਵਾਤਾਵਰਣ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਉਹ ਭਵਿੱਖ ਵਿੱਚ ਇਸ ਨੂੰ ਬਚਾਉਣ ਲਈ ਤਿਆਰ ਹੋਣ।

ਹੋਰ ਖ਼ਬਰਾਂ :-  ਤਲਾਸ਼ੀ ਅਭਿਆਨ- ਚੌਥਾ ਦਿਨ: ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਂ ਹਰੇਕ ਜ਼ਿਲ੍ਹੇ ਵਿੱਚ ਨਸ਼ਿਆਂ ਦੇ 10 ਪ੍ਰਮੁੱਖ ਹੌਟਸਪੌਟਸ ’ਤੇ ਛਾਪੇਮਾਰੀ

 

ਇਸ ਮੌਕੇ ਸ਼੍ਰੀਮਤੀ ਗੁਰਪ੍ਰੀਤ ਕੌਰ, ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕਿਹਾ ਕਿ ਪ੍ਰਕਿਰਤੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈਤਾਜ਼ੀ ਹਵਾਸਾਫ਼ ਪਾਣੀਫਲ-ਫੁੱਲ ਅਤੇ ਖੂਬਸੂਰਤ ਲੈਂਡਸਕੇਪ। ਪਰ ਅਸੀਂ ਇਸ ਦੀ ਲਗਾਤਾਰ ਲੁੱਟ ਕਰ ਰਹੇ ਹਾਂ। ਜੰਗਲ ਘਟ ਰਹੇ ਹਨਜੀਵ-ਜੰਤੂ ਲੁਪਤ ਹੋ ਰਹੇ ਹਨ ਅਤੇ ਧਰਤੀ ਦਾ ਤਾਪਮਾਨ ਵਧ ਰਿਹਾ ਹੈ। ਜੇ ਅਸੀਂ ਇਸ ਰਫ਼ਤਾਰ ਨੂੰ ਨਾ ਰੋਕਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਜਿਊਣਾ ਮੁਸ਼ਕਿਲ ਹੋ ਜਾਵੇਗਾ। ਇਹ ਗੱਲ ਸਾਨੂੰ ਸਦਾ ਯਾਦ ਰੱਖਣੀ ਚਾਹੀਦੀ ਹੈ ਕਿ ਇਹ ਧਰਤੀ ਸਾਡੀ ਹੀ ਨਹੀਂ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਦੀ ਵੀ ਹੈ। ਇਸ ਲਈ ਇਸ ਨੂੰ ਬਚਾਉਣਾ ਹਰ ਇੱਕ ਦਾ ਫਰਜ਼ ਹੈ।

 

ਇਸ ਮੌਕੇ ਸ੍ਰੀ ਅਵਤਾਰ ਸਿੰਘ ਬਰਧਾਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜਸ੍ਰੀ ਰਮਨ ਸ਼ਰਮਾ, ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ; ਸ੍ਰੀ ਨੀਰਜ ਕੁਮਾਰ ਸਿੰਗਲਾ, ਸਿਵਲ ਜੱਜ, ਸੀਨੀਅਰ ਡਵੀਜ਼ਨ; ਮਿਸ: ਰੂਪਾ ਧਾਲੀਵਾਲਚੀਫ ਜੂਡੀਸ਼ੀਅਲ ਮੈਜਿਸਟ੍ਰੇਟਮਿਸਰਾਜਬੀਰ ਕੌਰਜੁਡੀਸ਼ੀਅਲ ਮੈਜਿਸਟ੍ਰੇਟ ਦਰਜਾ ਪਹਿਲਾਮਿਸਜਸਕਿਰਨ ਸੋਂਧਜੁਡੀਸ਼ੀਅਲ ਮੈਜਿਸਟ੍ਰੇਟ ਦਰਜਾ ਪਹਿਲਾ; ਮਿਸ: ਅਸ਼ਮਿਤਾ ਰੋਮਾਨਾਜੁਡੀਸ਼ੀਅਲ ਮੈਜਿਸਟ੍ਰੇਟ ਦਰਜਾ ਪਹਿਲਾ ਜੂਡੀਸੀਅਲ ਅਫਸਰ ਸਾਹਿਬਾਨ ਤੋਂ ਇਲਾਵਾ ਜਿਲ੍ਹਾ ਬਾਰ ਐਸੋਸੀਏਸ਼ਨ ਦੇ ਸੈਕਟਰੀ ਸ੍ਰੀ ਸ਼ੁਭਮ ਸ਼ਰਮਾ, ਬਾਰ ਮੈਂਬਰ ਸ੍ਰੀਮਤੀ ਮਨਜੀਤ ਕੌਰ ਬੇਦੀ, ਸ੍ਰੀ ਰਾਜਿੰਦਰਪਾਲ ਸ਼ਰਮਾ ਸਮੇਤ ਟੀਮ, ਲੀਗਲ ਏਡ ਡਿਫੈਂਸ ਕੌਂਸਲ ਅਤੇ ਸਮੇਤ ਸਟਾਫ ਵੀ ਹਾਜਰ ਸੀ।

 

ਹੋਰ ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰਬਰ 15100 ਤੇ ਵੀ ਕਾਲ ਕੀਤੀ ਜਾਂ ਸਕਦੀ ਹੈ। 

Leave a Reply

Your email address will not be published. Required fields are marked *