ਸਪੀਕਰ ਸੰਧਵਾਂ ਦੀ ਹਾਜ਼ਰੀ ਵਿੱਚ ਆਰੇਵਾਲਾ ਨੇ ਸੰਭਾਲਿਆ ਚੇਅਰਮੈਨ ਦਾ ਅਹੁਦਾ

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦੀ ਹਾਜ਼ਰੀ ਵਿੱਚ ਗੁਰਮੀਤ ਸਿੰਘ ਆਰੇਵਾਲਾ ਨੇ ਮਾਰਕਿਟ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ। ਇਸ ਮੌਕੇ ਬੋਲਦਿਆਂ ਜਿੱਥੇ ਸਪੀਕਰ ਸੰਧਵਾਂ ਨੇ ਨਵ ਨਿਯੁਕਤ ਚੇਅਰਮੈਨ ਨੂੰ ਨਿੱਘੀਆਂ ਵਧਾਈਆਂ ਦਿੱਤੀਆਂ, ਉੱਥੇ ਨਾਲ ਹੀ ਉਨ੍ਹਾਂ ਆਸ ਪ੍ਰਗਟਾਈ ਕਿ ਆਰੇਵਾਲਾ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਦਿੱਤੀ ਗਈ ਜਿੰਮੇਵਾਰੀ ਨੂੰ ਨਿਭਾਉਣਗੇ। ਉਨ੍ਹਾਂ ਕਿਹਾ ਕਿ ਕੋਈ ਵੀ ਅਹੁਦਾ ਵੱਡਾ ਜਾਂ ਛੋਟਾ ਨਹੀਂ ਹੁੰਦਾ, ਬਲਕਿ ਇਸ ਤੇ ਬਿਰਾਜ਼ਮਾਨ ਹੋ ਕੇ ਕੰਮ ਕਰਨ ਵਾਲੇ ਦੀ ਸੋਚ ਵੱਡੀ ਜਾਂ ਛੋਟੀ ਹੁੰਦੀ ਹੈ।

ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਨੇ ਸਪੀਕਰ ਸੰਧਵਾਂ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਹਰ ਹੀਲੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਦਰਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਵਿੱਚ ਅਤੇ ਝੋਨੇ ਜਾਂ ਕਣਕ ਦੇ ਸੀਜ਼ਨ ਦੌਰਾਨ ਅੱੜਕਿਆਂ ਨੂੰ ਦੂਰ ਕਰਨ ਵਿੱਚ ਪੂਰੀ ਤਨਦੇਹੀ ਨਾਲ ਜੁੱਟੇ ਰਹਿਣਗੇ। ਉਨ੍ਹਾਂ ਇੱਕ ਵਾਰ ਫਿਰ ਸਪੀਕਰ ਸੰਧਵਾਂ, ਵਿਧਾਇਕ ਜੈਤੋ ਸ. ਅਮੋਲਕ ਸਿੰਘ ਅਤੇ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਦਾ ਧੰਨਵਾਦ ਕੀਤਾ।

ਹੋਰ ਖ਼ਬਰਾਂ :-  ਕਿਲਾ ਰਾਏਪੁਰ ਪੇਂਡੂ ਓਲੰਪਿਕਸ 2024 - ਦੁਸਰੇ ਦਿਨ ਦੀਆਂ ਖੇਡਾਂ ਮੌਕੇ ਭਰਵਾਂ ਇਕੱਠ, ਵੱਖ-ਵੱਖ ਖੇਡਾਂ 'ਚ ਰੋਮਾਂਚਕ ਮੁਕਾਬਲੇ ਹੋਏ

ਇਸ ਮੌਕੇ ਪ੍ਰੋਫੈਸਰ ਸਾਧੂ ਸਿੰਘ, ਵਿਧਾਇਕ ਫਰੀਦਕੋਟ ਸ. ਗੁਰਦਿੱਤ ਸੇਖੋਂ, ਦੀਪਕ ਅਰੋੜਾ,ਗੁਰਤੇਜ ਖੋਸਾ,ਧਰਮਜੀਤ,ਇੰਦਰਜੀਤ ਸਿੰਘ ਨਿਆਮੀ ਵਾਲਾ,ਗੁਰਸੇਵਕ ਸਿੰਘ, ਮਨਿੰਦਰ ਸਿੰਘ ਓ.ਐਸ.ਡੀ ਸਪੀਕਰ ਸਾਹਿਬ,ਲਛਮਣ ਭਗਤੂ ਆਨਾ, ਭੁਪਿੰਦਰ ਸੱਗੂ ਨਗਰ ਕੌਂਸਲ,ਬੀਰਿੰਦਰ ਸਿੰਘ ਸੰਧਵਾਂ,ਪੀ.ਆਰ.ਓ. ਮਨਪ੍ਰੀਤ ਸਿੰਘ ਧਾਲੀਵਾਲ, ਬੱਬੂ ਸੰਧੂ ਸਿੱਖਾਂ ਵਾਲਾ, ਸੋਨੂ ਬਤਰਾ ਪ੍ਰਧਾਨ ਸਬਜ਼ੀ ਮੰਡੀ ਐਸੋਸੀਏਸ਼ਨ, ਆੜਤੀਆਂ ਐਸੋਸੀਏਸ਼ਨ ਪ੍ਰਧਾਨ ਅਸ਼ੋਕ ਗੋਇਲ, ਸ਼ੈਲਰ ਐਸੋਸੀਏਸ਼ਨ ਸੁਖਵਿੰਦਰ ਸਿੰਘ ਧਾਲੀਵਾਲ, ਕੌਰ ਸਿੰਘ ਸੰਧੂ, ਮੇਅਰ ਸਿੰਘ ਚਾਨੀ, ਬਾਬੂ ਲਾਲ, ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਸਤਪਾਲ ਸਿੰਘ, ਕੌਰ ਸਿੰਘ, ਰਾਜ ਕੁਮਾਰ ਗਰਗ, ਬਿੱਟਾ, ਪ੍ਰਿੰਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਸਮੱਰਥਕ ਅਤੇ ਕੋਟਕਪੂਰਾ ਦੇ ਮੋਹਤਬਰ ਹਾਜ਼ਰ ਸਨ।

Leave a Reply

Your email address will not be published. Required fields are marked *