ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੋ ਦਿਨਾ ਅਮਰੀਕਾ ਫੇਰੀ 12 ਫ਼ਰਵਰੀ ਤੋਂ ਸ਼ੁਰੂ ਹੋਵੇਗੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੀ ਦੋ ਦਿਨਾ ਅਮਰੀਕਾ ਫੇਰੀ 12 ਫ਼ਰਵਰੀ ਤੋਂ ਸ਼ੁਰੂ ਹੋਵੇਗੀ। ਇਸ ਦੌਰਾਨ ਉਹ ਨਵੇਂ ਬਣੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (US President Donald Trump) ਨਾਲ ਮੁਲਾਕਾਤ ਕਰਨਗੇ ਅਤੇ ਕਈ ਵਿਸ਼ਿਆਂ ’ਤੇ ਗੱਲਬਾਤ ਕਰਨਗੇ।

ਇਹ ਜਾਣਕਾਰੀ ਇਸ ਮਾਮਲੇ ਨਾਲ ਸਬੰਧਤ ਵਿਅਕਤੀਆਂ ਨੇ ਦਿਤੀ। ਯੋਜਨਾ ਅਨੁਸਾਰ ਮੋਦੀ ਪੈਰਿਸ ਦੀ ਦੋ ਦਿਨਾਂ ਦੀ ਫੇਰੀ ਮੁਕੰਮਲ ਕਰ ਕੇ ਵਾਸ਼ਿੰਗਟਨ ਡੀ.ਸੀ. (DC) ਜਾਣਗੇ। ਦੂਜੀ ਵਾਰੀ ਰਾਸ਼ਟਰਪਤੀ ਬਣੇ ਟਰੰਪ ਨਾਲ ਇਹ ਮੋਦੀ ਦੀ ਪਹਿਲੀ ਮੁਲਾਕਾਤ ਹੋਵੇਗੀ। ਉਹ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਇਕ ਮਹੀਨੇ ਤੋਂ ਵੀ ਘੱਟ ਸਮੇਂ ਅੰਦਰ ਮੁਲਾਕਾਤ ਕਰਨ ਵਾਲੇ ਕੁੱਝ ਕੁ ਆਲਮੀ ਲੀਡਰਾਂ ’ਚੋਂ ਇਕ ਹੋਣਗੇ।

ਹੋਰ ਖ਼ਬਰਾਂ :-  ਟਰੰਪ ਨੇ ਭਾਰਤ ਅਤੇ ਚੀਨ ਨੂੰ ਉੱਚ ਟੈਰਿਫ ਵਾਲੇ ਦੇਸ਼ਾਂ ਵਜੋਂ ਸੂਚੀਬੱਧ ਕੀਤਾ

Leave a Reply

Your email address will not be published. Required fields are marked *