Big News:- 19 ਸਾਲਾਂ ਪੰਜਾਬੀ ਲੜਕੀ ਦਾ ਲੰਡਨ ਵਿੱਚ ਕਤਲ। ਪਤੀ ਤੇ ਲੱਗੇ ਕਤਲ ਦੇ ਦੋਸ਼

BIg news: ਬਟਾਲਾ ਦੇ ਪਿੰਡ ਜੋਗੀ ਚੀਮਾਂ ਤੋ ਇਕ ਵੱਡੀ ਖਬਰ ਸਾਹਮਣੇ ਆਈ ਹੈ। ਇਸ ਪਿੰਡ ਦੀ 19 ਸਾਲਾ ਲੜਕੀ ਮਹਿਕ ਸ਼ਰਮਾ ਪੁੱਤਰੀ ਸ੍ਰੀ ਤਰਲੋਕ ਚੰਦ ਦਾ ਲੰਡਨ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਬਾਰੇ ਮ੍ਰਿਤਕ ਦੀ ਮਾਤਾ ਮਧੂ ਬਾਲਾ ਨੇ ਜਾਣਕਾਰੀ ਦਿੱਤੀ ਕਿ ਉਸ ਦੀ ਲੜਕੀ ਦਾ ਵਿਆਹ 24 ਜੂਨ 2022 ਨੂੰ ਸਾਹਿਲ ਸ਼ਰਮਾ ਪੁੱਤਰ ਲਲਿਤ ਕੁਮਾਰ ਵਾਸੀ ਨਿਊ ਸੰਤ ਨਗਰ, ਗੁਰਦਾਸਪੁਰ ਨਾਲ ਹੋਇਆ ਸੀ।

ਮ੍ਰਿਤਕ ਬਾਰਵ੍ਹੀ ਪਾਸ ਕਰਕੇ ਸਟੱਡੀ ਵਿਜ਼ੇ ਤੇ 20 ਨਵੰਬਰ 2022 ਨੂੰ ਲੰਡਨ ਗਈ ਸੀ। ਕੁਝ ਮਹੀਨੇ ਪਹਿਲਾ ਹੀ ਉਸ ਦਾ ਪਤੀ ਸਾਹਿਲ ਸਰਮਾ ਸਪਾਉਸ ਵੀਜੇ ਤੇ ਲੰਡਨ ਚਲਾ ਗਿਆ ਸੀ। ਮਾਤਾ ਮਧੂ ਬਾਲਾ ਅਨੁਸਾਰ ਪਤੀ ਸਾਹਿਲ ਸਰਮਾ ਉਸ ਨੂੰ ਤੰਗ ਪ੍ਰੇਸਾਨ ਕਰਦਾ ਸੀ ਅਤੇ ਸ਼ੱਕੀ ਵਿਅਕਤੀ ਸੀ ਅਤੇ ਉਸ ਨੂੰ ਮਾਰਨ ਦੀ ਧਮਕੀਆਂ ਵੀ ਦਿੰਦਾ ਰਹਿੰਦਾ ਸੀ।

ਹੋਰ ਖ਼ਬਰਾਂ :-  Big Scam: ਪੰਜਾਬ ਵਿੱਚ ਅਧਿਆਪਕਾਂ ਦੀ ਭਰਤੀ ਘੁਟਾਲਾ-  7 ਅਧਿਆਪਕਾ ਖਿਲਾਫ਼ FIR ਦਰਜ

ਉਹਨਾ ਦਸਿਆ ਕਿ ਉਹਨਾ ਨੂੰ ਲੰਡਨ ਤੋ ਕਾਲ ਆਈ ਕਿ ਉਸ ਦੀ ਬੇਟੀ ਦੀ ਮੋਤ ਹੋ ਚੁੱਕੀ ਹੈ।

ਇਸ ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਸਾਹਿਲ ਸਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਕਤਲ ਸਾਹਿਲ ਸਰਮਾ ਵੱਲੋਂ ਹੀ ਕੀਤਾ ਗਿਆ ਹੈ। ਪਰਿਵਾਰਕ ਮੈਂਬਰਾ ਨੇ ਕੇਦਰ ਸਰਕਾਰ ਅਤੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਹੈ ਕਿ ਉਹਨਾਂ ਦੀ ਬੇਟੀ ਦੀ ਦੇਹ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ।

Leave a Reply

Your email address will not be published. Required fields are marked *