ਸੰਗੀਤਕਾਰ ਅਨਿਰੁਧ ਅਤੇ IPL ਟੀਮ ਦੀ ਮਾਲਕ ਕਾਵਿਆ ਦਾ ਵਿਆਹ ਤੈਅ, ਜਾਣੋ ਰਿਸੈਪਸ਼ਨ ਦੀ ਤਰੀਕ

Musician Anirudh and IPL team owner Kavya's wedding is fixed, know the date of the reception

ਚੇਨਈ:- ਦੱਖਣੀ ਭਾਰਤੀ ਸਿਨੇਮਾ ਦੇ ਮਸ਼ਹੂਰ ਸੰਗੀਤਕਾਰ (Music Composer) ਅਨਿਰੁੱਧ ਰਵਿਚੰਦਰ (Anirudh Ravichander) ਅਤੇ ਸਨਰਾਈਜ਼ਰਜ਼ ਹੈਦਰਾਬਾਦ (SRH) ਦੀ ਸਹਿ-ਮਾਲਕਣ ਕਾਵਿਆ ਮਾਰਨ (Kavya Maran) ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਦੋਵਾਂ ਦਾ ਰਿਸ਼ਤਾ ਤੈਅ ਹੋ ਗਿਆ ਹੈ ਅਤੇ ਜਲਦੀ ਹੀ ਵਿਆਹ ਦੀ ਤਾਰੀਖ਼ ਅਤੇ ਰਿਸਪੈਸ਼ਨ ਦਾ ਐਲਾਨ ਕੀਤਾ ਜਾ ਸਕਦਾ ਹੈ।

ਸੋਸ਼ਲ ਮੀਡੀਆ ‘ਤੇ ਕਿਵੇਂ ਸ਼ੁਰੂ ਹੋਈ ਚਰਚਾ?

ਦਰਅਸਲ, ਸਾਲ 2025 ਵਿੱਚ ਰੈਡਿਟ (Reddit) ‘ਤੇ ਇੱਕ ਪੋਸਟ ਕਾਫ਼ੀ ਵਾਇਰਲ ਹੋਈ ਸੀ, ਜਿਸ ਵਿੱਚ ਦਾਵਾ ਕੀਤਾ ਗਿਆ ਸੀ ਕਿ ਅਨਿਰੁੱਧ ਅਤੇ ਕਾਵਿਆ ਮਾਰਨ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ। ਉਸ ਸਮੇਂ ਇਸ ਨੂੰ ਸਿਰਫ਼ ਅਫ਼ਵਾਹ ਹੀ ਮੰਨਿਆ ਜਾ ਰਿਹਾ ਸੀ, ਪਰ ਹੁਣ ਕਾਰੋਬਾਰੀ ਅਤੇ ਮਨੋਰੰਜਨ ਜਗਤ ਦੇ ਗਲਿਆਰਿਆਂ ਵਿੱਚ ਇਨ੍ਹਾਂ ਆਹ ਦੀਆਂ ਖ਼ਬਰਾਂ ਨੇ ਜ਼ੋਰ ਫੜ ਲਿਆ ਹੈ।

ਹੋਰ ਖ਼ਬਰਾਂ :-  ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਨਾਲ ਜੁੜੇ ਤਿੰਨ ਵਿਅਕਤੀ ਕਾਬੂ; 6 ਪਿਸਤੌਲ ਬਰਾਮਦ

ਕੀ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਹੋਈ ਹੈ?

ਭਾਵੇਂ ਸੋਸ਼ਲ ਮੀਡੀਆ ‘ਤੇ ਇਨ੍ਹਾਂ ਦੇ ਵਿਆਹ ਅਤੇ ਰਿਸਪੈਸ਼ਨ ਦੀਆਂ ਤਾਰੀਖਾਂ ਨੂੰ ਲੈ ਕੇ ਕਾਫ਼ੀ ਚਰਚਾਵਾਂ ਚੱਲ ਰਹਿ ਪਰ ਅਜੇ ਤੱਕ ਅਨਿਰੁੱਧ ਰਵਿਚੰਦਰ ਜਾਂ ਕਾਵਿਆ ਮਾਰਨ ਦੇ ਪਰਿਵਾਰ ਵੱਲੋਂ ਕੋਈ ਵੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਇਸ ਖ਼ਬਰ ਨੂੰ ਲੈ ਕੇ ਕਾਫ਼ੀ ਉਤਸੁਕ ਹਨ ਅਤੇ ਦੋਵਾਂ ਵੱਲੋਂ ਅਧਿਕਾਰਤ ਐਲਾਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *