ਕਪਿਲ ਸ਼ਰਮਾ ਸ਼ੋਅ ‘ਚ ਫਿਰ ਨਜ਼ਰ ਆਉਣਗੇ ਨਵਜੋਤ ਸਿੱਧੂ

ਪੰਜਾਬ ਕਾਂਗਰਸ ਦੇ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ 5 ਸਾਲਾਂ ਬਾਅਦ ਕਾਮੇਡੀਅਨ ਕਪਿਲ ਸ਼ਰਮਾ ਨਾਲ ਫਿਰ ਨਜ਼ਰ ਆਉਣਗੇ। ਉਹ ਕਪਿਲ ਸ਼ਰਮਾ ਦੇ ਨਵੇਂ ਸ਼ੋਅ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਵਿੱਚ ਵਾਪਸੀ ਕਰ ਰਹੇ ਹਨ। ਇਸ ਸ਼ੋਅ ਦਾ ਤੀਜਾ ਸੀਜ਼ਨ 21 ਜੂਨ, 2025 ਨੂੰ ਨੈੱਟਫਲਿਕਸ ‘ਤੇ ਪ੍ਰੀਮੀਅਰ ਹੋਵੇਗਾ, ਜਿਸ ਵਿੱਚ ਕਪਿਲ ਸ਼ਰਮਾ ਅਤੇ ਨਵਜੋਤ ਸਿੰਘ ਸਿੱਧੂ ਇਕੱਠੇ ਦਿਖਾਈ ਦੇਣਗੇ।

ਨੈੱਟਫਲਿਕਸ ਨੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਇਹ ਜਾਣਕਾਰੀ ਦਿੱਤੀ ਅਤੇ ਲਿਖਿਆ – “ਏਕ ਕੁਰਸੀ ਪਾਜੀ ਕੇ ਲਿਏ ਪਲੀਜ਼… ਹਰ ਫਨੀਵਾਰ ਵਧੇਗਾ ਹਮਾਰਾ ਪਰਿਵਾਰ, ਕਿਉਂ ਨਵਜੋਤ ਸਿੰਘ ਸਿੱਧੂ ਅਤੇ ਅਰਚਨਾ ਪੂਰਨ ਸਿੰਘ ਵਾਪਸ ਆ ਰਹੇ ਹਨ!

ਹੋਰ ਖ਼ਬਰਾਂ :-  ਸ਼ਿਵ ਸੈਨਾ ਨੇਤਾ ਰਾਹੁਲ ਕਨਾਲ ਨੂੰ ਉਸ ਸਥਾਨ ਦੀ ਭੰਨਤੋੜ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਜਿੱਥੇ ਕੁਨਾਲ ਕਾਮਰਾ ਨੇ ਏਕਨਾਥ ਸ਼ਿੰਦੇ ਖਿਲਾਫ 'ਗੱਦਾਰ' ਟਿੱਪਣੀ ਕੀਤੀ

ਇਸ ਤੋਂ ਇਲਾਵਾ, ਨਵਜੋਤ ਸਿੰਘ ਸਿੱਧੂ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਕੇ ਆਪਣੀ ਵਾਪਸੀ ਦੀ ਪੁਸ਼ਟੀ ਕੀਤੀ। ਵੀਡੀਓ ਵਿੱਚ, ਉਨ੍ਹਾਂ ਨੇ “ਦ ਹੋਮ ਰਨ” ਲਿਖਿਆ ਅਤੇ ਕੈਪਸ਼ਨ ਵਿੱਚ “ਸਿੱਧੂ ਜੀ ਇਜ ਬੈਕ” ਦਾ ਸੁਨੇਹਾ ਦਿੱਤਾ।

Leave a Reply

Your email address will not be published. Required fields are marked *