ਵੈਸਟਇੰਡੀਜ਼ ਅਤੇ ਅਮਰੀਕਾ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਅਤਿਵਾਦੀ ਹਮਲੇ ਦੀ ਧਮਕੀ ਮਿਲੀ

ਵੈਸਟਇੰਡੀਜ਼ ਅਤੇ ਅਮਰੀਕਾ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਅਤਿਵਾਦੀ ਹਮਲੇ ਦੀ ਧਮਕੀ ਮਿਲੀ ਹੈ। ਇਸ ਦਾ ਖੁਲਾਸਾ ਕਰਦੇ ਹੋਏ ਤ੍ਰਿਨੀਦਾਦ ਦੇ ਪ੍ਰਧਾਨ ਮੰਤਰੀ ਕੀਥ ਰੌਲੇ ਨੇ ਕਿਹਾ ਕਿ ਮੇਜ਼ਬਾਨ ਇਸ ਖਤਰੇ ਨਾਲ ਨਜਿੱਠਣ ਲਈ ਸੁਰੱਖਿਆ ਉਪਾਵਾਂ ਦੇ ਸਬੰਧ ਵਿਚ ਵਾਧੂ ਯਤਨ ਕਰੇਗਾ। 1 ਜੂਨ ਤੋਂ ਹੋਣ ਵਾਲੇ ਟੀ-20 ਵਿਸ਼ਵ ਕੱਪ ‘ਚ ਭਾਰਤ ਸਮੇਤ 20 ਟੀਮਾਂ ਹਿੱਸਾ ਲੈ ਰਹੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਵੈਸਟਇੰਡੀਜ਼ ਨੂੰ ਧਮਕੀ ਮਿਲੀ ਹੈ। ਕੁੱਝ ਸ਼ੁਰੂਆਤੀ ਦੌਰ ਦੇ ਮੈਚਾਂ ਤੋਂ ਇਲਾਵਾ, ਪੂਰੇ ਸੁਪਰ ਅੱਠ ਪੜਾਅ, ਸੈਮੀਫਾਈਨਲ ਅਤੇ ਫਾਈਨਲ ਵੈਸਟਇੰਡੀਜ਼  ਵਿਚ ਖੇਡੇ ਜਾਣਗੇ।

ਰੋਲੇ ਨੇ ‘ਟ੍ਰਿਨੀਦਾਦ ਡੇਲੀ ਐਕਸਪ੍ਰੈਸ’ ਨੂੰ ਦਸਿਆ, “ਇਹ ਮੰਦਭਾਗਾ ਹੈ ਕਿ 21ਵੀਂ ਸਦੀ ਵਿਚ ਵੀ ਵੱਖ-ਵੱਖ ਰੂਪਾਂ ਵਿਚ ਦੁਨੀਆ ਵਿਚ ਅਤਿਵਾਦ ਦਾ ਖ਼ਤਰਾ ਬਣਿਆ ਹੋਇਆ ਹੈ”।  ਵੈਸਟਇੰਡੀਜ਼ ਵਿੱਚ ਵਿਸ਼ਵ ਕੱਪ ਦੇ ਮੈਚ ਐਂਟੀਗੁਆ ਅਤੇ ਬਰਬੁਡਾ, ਬਾਰਬਾਡੋਸ, ਗੁਆਨਾ, ਸੇਂਟ ਲੂਸੀਆ, ਸੇਂਟ ਵਿਨਸੇਂਟ, ਗ੍ਰੇਨਾਡਾਈਨਜ਼, ਤ੍ਰਿਨੀਦਾਦ ਅਤੇ ਟੋਬੈਗੋ ਵਿੱਚ ਹੋਣਗੇ,ਅਮਰੀਕਾ ਵਿਚ ਫਲੋਰੀਡਾ, ਨਿਊਯਾਰਕ ਅਤੇ ਟੈਕਸਾਸ ਵਿਚ ਮੈਚ ਖੇਡੇ ਜਾਣਗੇ। ਖਬਰਾਂ ਮੁਤਾਬਕ ਅਮਰੀਕਾ ‘ਚ ਵਿਸ਼ਵ ਕੱਪ ਦੌਰਾਨ ਕਿਸੇ ਹਮਲੇ ਦੇ ਖਤਰੇ ਦੀ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕ੍ਰਿਕਟ ਵੈਸਟਇੰਡੀਜ਼ ਨੇ ਕਿਹਾ ਕਿ ਵਿਸ਼ਵ ਕੱਪ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੇ ਉਪਾਅ ਕੀਤੇ ਜਾ ਰਹੇ ਹਨ।

ਹੋਰ ਖ਼ਬਰਾਂ :-  World Cup 2023: ਵਿਸ਼ਵ ਕੱਪ 2023 ‘ਚ ਹਾਰ ਤੋਂ ਬਾਅਦ ਟੀਮ ਇੰਡੀਆ ਦੀਆਂ ਅੱਖਾਂ ਨਮ, ਸ਼ਾਹਰੁਖ ਖਾਨ ਨੇ ਕ੍ਰਿਕਟਰਾਂ ਲਈ ਬੋਲੀ ਇਹ ਗੱਲ…

ਕ੍ਰਿਕਟ ਵੈਸਟਇੰਡੀਜ਼ ਦੇ ਸੀਈਓ ਜੌਨੀ ਗ੍ਰੇਵਜ਼ ਨੇ ‘ਕ੍ਰਿਕਬਜ਼’ ਨੂੰ ਦਸਿਆ, “ਅਸੀਂ ਅਧਿਕਾਰੀਆਂ ਦੇ ਸਹਿਯੋਗ ਨਾਲ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੇ ਹਾਂ ਅਤੇ ਟੂਰਨਾਮੈਂਟ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ”।

ਉਨ੍ਹਾਂ ਨੇ ਕਿਹਾ, ”ਅਸੀਂ ਟੀ-20 ਵਿਸ਼ਵ ਕੱਪ ਦੀ ਸੁਰੱਖਿਆ ਨੂੰ ਲੈ ਕੇ ਸਾਰੇ ਹਿੱਸੇਦਾਰਾਂ ਨੂੰ ਭਰੋਸਾ ਦੇਣਾ ਚਾਹੁੰਦੇ ਹਾਂ। ਅਸੀਂ ਇਕ ਵਿਆਪਕ ਅਤੇ ਮਜ਼ਬੂਤ ਸੁਰੱਖਿਆ ਯੋਜਨਾ ਬਣਾਈ ਹੈ। ਟੀਮ ਇੰਡੀਆ ਗਰੁੱਪ ਏ ‘ਚ ਸ਼ਾਮਲ ਹੈ। ਇਸ ਗਰੁੱਪ ਵਿੱਚ ਕੈਨੇਡਾ, ਅਮਰੀਕਾ, ਪਾਕਿਸਤਾਨ ਅਤੇ ਆਇਰਲੈਂਡ ਸ਼ਾਮਲ ਹਨ। ਇਸ ਗਰੁੱਪ ਦੇ ਸਾਰੇ ਲੀਗ ਮੈਚ ਅਮਰੀਕਾ ਵਿੱਚ ਹੋਣਗੇ। ਜੇਕਰ ਟੀਮ ਇੰਡੀਆ ਇਸ ਗਰੁੱਪ ‘ਚ ਪਹਿਲੇ ਜਾਂ ਦੂਜੇ ਸਥਾਨ ‘ਤੇ ਰਹਿੰਦੀ ਹੈ ਤਾਂ ਉਹ ਸੁਪਰ 8 ਮੈਚਾਂ ਲਈ ਕੁਆਲੀਫਾਈ ਕਰ ਲਵੇਗੀ।

Leave a Reply

Your email address will not be published. Required fields are marked *