ਬੇਨਿਯਮੀਆਂ ਨੂੰ ਰੋਕਣ ਲਈ ਵਿਜੀਲੈਂਸ ਬਿਊਰੋ ਵੱਲੋਂ ਵਾਹਨ ਫਿਟਨੈਸ ਕਾਰਜਾਂ ਦਾ ਅਚਨਚੇਤ ਨਿਰੀਖਣ

Vigilance Bureau Punjab logo

ਪੰਜਾਬ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਨੇ ਲੁਧਿਆਣਾ ਵਿੱਚ ਟਰਾਂਸਪੋਰਟ ਵਿਭਾਗ ਵੱਲੋਂ ਕੀਤੀ ਗਈ ਵਾਹਨ ਫਿਟਨੈਸ ਪਾਸਿੰਗ ਪ੍ਰਕਿਰਿਆ ਵਿੱਚ ਬੇਨਿਯਮੀਆਂ ਦੀ ਜਾਂਚ ਕਰਨ ਲਈ ਮੌਕੇ ‘ਤੇ  ਜਾ ਕੇ ਅਚਨਚੇਤ ਨਿਰੀਖਣ ਕੀਤਾ ਗਿਆ।

ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ  ਬੁਲਾਰੇ ਨੇ ਦੱਸਿਆ ਕਿ  ਮੌਕੇ ‘ਤੇ ਜਾ ਕੇ, ਫਿਟਨੈਸ ਪਾਸਿੰਗ ਸੈਂਟਰ ਦੀ ਅਚਨਚੇਤ ਜਾਂਚ ਕਰਨ ਦਾ ਉਦੇਸ਼ ਮੋਟਰ ਵਾਹਨ ਇੰਸਪੈਕਟਰਾਂ ਅਤੇ ਹੋਰ ਅਧਿਕਾਰੀਆਂ ਲਈ ਨਿਯਮਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣਾ ਸੀ।

ਉਨਾਂ ਅੱਗੇ ਖੁਲਾਸਾ ਕੀਤਾ ਕਿ ਕਾਰਵਾਈ ਦੌਰਾਨ, ਟੀਮ ਨੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ  ਅਤੇ ਫਿਟਨੈਸ ਪਾਸਿੰਗ ਪ੍ਰਕਿਰਿਆ ਦੀ ਨੇੜਿਓਂ ਨਿਗਰਾਨੀ ਕੀਤੀ। ਹੋਰ ਜਾਂਚ ਲਈ ਕੁਝ ਵਾਹਨਾਂ ਦੇ ਵਾਹਨ ਰਿਕਾਰਡ ਵੀ ਜਬਤ ਕੀਤੇ ਗਏ ਸਨ। ਇਕੱਤਰ ਕੀਤੇ ਡੇਟਾ ਦੇ ਡੂੰਘਾਈ ਨਾਲ ਵਿਸ਼ਲੇਸਣ ਤੋਂ ਬਾਅਦ ਇੱਕ ਵਿਸਤਿ੍ਰਤ ਰਿਪੋਰਟ ਤਿਆਰ ਕੀਤੀ ਜਾਵੇਗੀ।

ਹੋਰ ਖ਼ਬਰਾਂ :-  ਮਾਨ ਸਰਕਾਰ ਦੀ ਸੜਕ ਸੁਰੱਖਿਆ ਫੋਰਸ (ਐਸਐਸਐਫ) ਨੇ ਹਾਈਵੇਅ 'ਤੇ ਹੋਣ ਵਾਲੀਆਂ ਮੌਤਾਂ ਨੂੰ ਲਗਭਗ 50% ਘਟਾਇਆ

ਇਹ ਅਚਨਚੇਤ ਨਿਰੀਖਣ ਸੜਕ ਸੁਰੱਖਿਆ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੁਆਰਾ ਸੜਕ ਯੋਗਤਾ ਸਰਟੀਫਿਕੇਟ ਜਾਰੀ ਕਰਨ ਵਿੱਚ ਬੇਨਿਯਮੀਆਂ ਨੂੰ ਰੋਕਣ ਲਈ ਬਿਊਰੋ ਦੇ ਚੱਲ ਰਹੇ ਯਤਨਾਂ ਦਾ ਹਿੱਸਾ ਹੈ

Leave a Reply

Your email address will not be published. Required fields are marked *