ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਦੀ ਫਿੱਟਨੈੱਸ ਨੂੰ ਲੈ ਕੇ ਨਿਯਮਾਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ਖਿਡਾਰੀਆਂ ਦੀ ਮੈਦਾਨੀ ਫਿੱਟਨੈੱਸ ਅਤੇ ਲਗਾਤਾਰ ਹੋ ਰਹੀਆਂ ਸੱਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸੈਂਟਰ ਆਫ਼ ਐਕਸੀਲੈਂਸ (CoE) (Center of Excellence) ਨੇ ਇਹ ਨਵੇਂ ਪੈਰਾਮੀਟਰ ਤੈਅ ਕੀਤੇ ਹਨ।
ਬ੍ਰੋਂਕੋ ਟੈਸਟ (Bronco Test) ਲਈ ਪਹਿਲਾਂ 6 ਮਿੰਟ ਦਾ ਸਮਾਂ ਮਿਲਦਾ ਸੀ। ਹੁਣ ਇਸ ਨੂੰ 5 ਮਿੰਟ 15 ਸੈਕਿੰਡ ਤੋਂ ਲੈ ਕੇ 5 ਮਿੰਟ 20 ਸੈਕਿੰਡ ਵਿੱਚ ਪੂਰਾ ਕਰਨਾ ਹੋਵੇਗਾ। ਇਸ ਤੋਂ ਤੁਰੰਤ ਬਾਅਦ 2 ਕਿਲੋਮੀਟਰ ਦੀ ਦੌੜ 9 ਤੋਂ 10 ਮਿੰਟ ਵਿੱਚ ਪੂਰੀ ਕਰਨੀ ਹੋਵੇਗੀ।
2 ਕਿਲੋਮੀਟਰ ਦੀ ਦੌੜ (2 km Run): ਖਿਡਾਰੀਆਂ ਨੂੰ 2 ਕਿਲੋਮੀਟਰ ਦੀ ਦੌੜ 9 ਤੋਂ 10 ਮਿੰਟ ਦੇ ਅੰਦਰ ਪੂਰੀ ਕਰਨ ਦੀ ਸਮਾਂ ਸੀਮਾ ਦਿੱਤੀ ਗਈ ਹੈ।
ਬ੍ਰੋਂਕੋ ਟੈਸਟ (Bronco Test): 2 ਕਿਲੋਮੀਟਰ ਦੀ ਦੌੜ ਤੋਂ ਤੁਰੰਤ ਪਹਿਲਾਂ ਖਿਡਾਰੀਆਂ ਨੂੰ ‘ਬ੍ਰੋਂਕੋ ਟੈਸਟ’ (ਜਿਸ ਵਿੱਚ 1200 ਮੀਟਰ ਦੀ ਸ਼ਟਲ ਰਨ ਹੁੰਦੀ ਹੈ) ਪਾਸ ਕਰਨਾ ਪਵੇਗਾ। ਇਸ ਟੈਸਟ ਲਈ ਪਹਿਲਾਂ 6 ਮਿੰਟ ਦਾ ਸਮਾਂ ਮਿਲਦਾ ਸੀ, ਜਿਸ ਨੂੰ ਹੁਣ ਘਟਾ ਕੇ 5 ਮਿੰਟ 15 ਸਕਿੰਟ ਤੋਂ 5 ਮਿੰਟ 20 ਸਕਿੰਟ ਕਰ ਦਿੱਤਾ ਗਿਆ ਹੈ। ਇਹ ਦੋਵੇਂ ਫਿੱਟਨੈੱਸ ਟੈਸਟ ਹੁਣ ਖਿਡਾਰੀਆਂ ਨੂੰ ਇੱਕ ਤੋਂ ਬਾਅਦ ਇੱਕ (ਲਗਾਤਾਰ) ਪਾਸ ਕਰਨੇ ਪੈਣਗੇ, ਜਿਸ ਨਾਲ ਟੀਮ ਇੰਡੀਆ ਲਈ ਫਿੱਟਨੈੱਸ ਦੇ ਮਾਪਦੰਡ ਪਹਿਲਾਂ ਨਾਲੋਂ ਕਿਤੇ ਵੱਧ ਚੁਣੌਤੀਪੂਰਨ ਹੋ ਗਏ ਹਨ। BCCI ਵੱਲੋਂ ਭਾਰਤੀ ਟੀਮ ਲਈ ਜ਼ਰੂਰੀ ਕੀਤੇ ਗਏ ਨਵੇਂ ਫਿੱਟਨੈੱਸ ਨਿਯਮਾਂ ਅਤੇ ਬ੍ਰੋਂਕੋ ਟੈਸਟ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੀ ਹੈ।