ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਹਲਕੇ ਦੇ ਵੱਖ ਵੱਖ ਸਮਾਗਮਾਂ ਵਿਚ ਸ਼ਿਰਕਤ ਕੀਤੀ

ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਹਲਕੇ ਦੇ ਵੱਖ ਵੱਖ ਸਮਾਗਮਾਂ ਵਿਚ ਸ਼ਿਰਕਤ ਕੀਤੀ

ਕੋਟਕਪੂਰਾ, 28 ਅਗਸਤ –          ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਅੱਜ ਡਾਕਟਰ ਰਾਜਪਾਲ ਢੁੱਡੀ ਦੇ ਘਰ ਵਿਜਟ ਕੀਤਾ। ਉਨ੍ਹਾਂ ਨੇ  ਡਾਕਟਰ ਰਾਜਪਾਲ ਢੁੱਡੀ ਦੇ ਪਿਤਾ ਸ.ਬੁੱਗਰ ਸਿੰਘ ਸੰਘਾ ਜੋ ਕਿ ਬਿਮਾਰ ਸਨ, ਉਨ੍ਹਾਂ ਦੀ ਸਿਹਤ ਬਾਰੇ  ਪੁੱਛਿਆ ਅਤੇ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ।
ਇਸ ਤੋਂ ਇਲਾਵਾ ਸਪੀਕਰ ਸ. ਸੰਧਵਾਂ ਲੋਕਾਂ ਦੇ ਸੁੱਖ ਦੁੱਖ ਵਿਚ ਸ਼ਰੀਕ ਹੁੰਦੇ ਹੋਏ ਗੁਰਦੁਆਰਾ ਸਾਹਿਬ ਪਿੰਡ ਢਾਬ ਗੁਰੂ ਕੀ ਬਲਾਕ ਕੋਟਕਪੂਰਾ ਵਿਖੇ ਸੁਰਜੀਤ ਸਿੰਘ ਦੇ ਭੋਗ ਅਤੇ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਏ।  ਇਸ ਮੌਕੇ ਉਨ੍ਹਾਂ ਦੁੱਖੀ ਪਰਿਵਾਰ ਨਾਲ ਗਹਿਰਾ ਦੁੱਖ ਸਾਂਝਾ ਕਰਦਿਆਂ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਹੌਸਲਾ ਦਿੱਤਾ। ਉਨ੍ਹਾਂ ਗੁਰਬਾਣੀ ਕੀਰਤਨ ਸੁਣਦਿਆਂ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਅਤੇ ਕਿਹਾ ਕਿ ਗੁਰਬਾਣੀ ਮਨੁੱਖ ਨੂੰ ਹਰ ਔਖੇ ਸਮੇਂ ਵਿੱਚ ਹਿੰਮਤ ਅਤੇ ਆਤਮਿਕ ਤਾਕਤ ਬਖ਼ਸ਼ਦੀ ਹੈ। 

ਹੋਰ ਖ਼ਬਰਾਂ :-  ਓਟੀਟੀ ਪਲੇਟਫਾਰਮ ਤੋਂ ਫਿਲਮ 'ਸਤਲੁਜ' ਨੂੰ ਹਟਾਉਣਾ ਪੰਜਾਬ ਦੇ ਇਤਿਹਾਸ ਨੂੰ ਮਿਟਾਉਣ ਲਈ ਭਾਜਪਾ ਅਤੇ ਕਾਂਗਰਸ ਦੀ ਸਾਜ਼ਿਸ਼: ਬਲਤੇਜ ਪੰਨੂ

Leave a Reply

Your email address will not be published. Required fields are marked *