ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ (Haryana Chief Minister Naib Singh Saini) ਨੇ ਸੂਬੇ ਦੀਆਂ ਔਰਤਾਂ ਨੂੰ ਵੱਡੀ ਰਾਹਤ ਦਿੰਦਿਆਂ ‘ਦੀਨਦਿਆਲ ਲਾਡੋ ਲਕਸ਼ਮੀ ਯੋਜਨਾ’ (Deen Dayal Lado Lakshmi Yojana) ਦੀ 12ਵੀਂ ਕਿਸ਼ਤ ਜਾਰੀ ਕਰ ਦਿੱਤੀ ਹੈ। ਚੰਡੀਗੜ੍ਹ ਵਿਖੇ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਡਾਇਰੈਕਟ ਬੈਨੇਫਿਟ ਟ੍ਰਾਂਸਫਰ (DBT) ਰਾਹੀਂ ਸੂਬੇ ਦੀਆਂ 10.10 ਲੱਖ ਲਾਭਪਾਤਰੀ ਭੈਣਾਂ-ਬੇਟੀਆਂ ਦੇ ਬੈਂਕ ਖ਼ਾਤਿਆਂ ਵਿੱਚ ₹212.16 ਕਰੋੜ ਦੀ ਰਾਸ਼ੀ ਸਿੱਧੀ ਟ੍ਰਾਂਸਫਰ ਕੀਤੀ।
ਹੁਣ ਤੱਕ ₹2,466 ਕਰੋੜ ਤੋਂ ਵੱਧ ਦੀ ਵੰਡ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਦੱਸਿਆ ਕਿ ਲਾਡੋ ਲਕਸ਼ਮੀ ਯੋਜਨਾ ਤਹਿਤ ਪਾਤਰ ਔਰਤਾਂ ਨੂੰ ਹਰ ਮਹੀਨੇ 2,100 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। 12ਵੀਂ ਕਿਸ਼ਤ ਜਾਰੀ ਹੋਣ ਨਾਲ ਹੁਣ ਤੱਕ ਇਸ ਯੋਜਨਾ ਅਧੀਨ ਕੁੱਲ ₹2,466.63 ਕਰੋੜ ਦੀ ਰਾਸ਼ੀ ਲਾਭਪਾਤਰੀਆਂ ਦੇ ਖ਼ਾਤਿਆਂ ਵਿੱਚ ਪਹੁੰਚਾਈ ਜਾ ਚੁੱਕੀ ਹੈ।
ਇਸ ਤੋਂ ਇਲਾਵਾ ਯੋਜਨਾ ਦੇ ਦੂਜੇ ਚਰਣ ਵਿੱਚ 2.57 ਲੱਖ ਤੋਂ ਵੱਧ ਹੋਰ ਨਵੀਆਂ ਔਰਤਾਂ ਨੇ ਆਪਣਾ ਪੰਜੀਕਰਨ ਕਰਵਾਇਆ ਹੈ। 1.80 ਲੱਖ ਤੱਕ ਦੀ ਆਮਦਨ ਵਾਲੇ ਪਰਿਵਾਰਾਂ ਨੂੰ ਵੀ ਲਾਭ ਹਰਿਆਣਾ ਸਰਕਾਰ ਨੇ ਯੋਜਨਾ ਦਾ ਦਾਇਰਾ ਵਧਾਉਂਦਿਆਂ ਸੂਬੇ ਦੇ 1.80 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੀਆਂ ਔਰਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰਨ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਆਪਣੇ ਵਾਅਦੇ ਅਨੁਸਾਰ ਹਰ ਗਰੀਬ ਅਤੇ ਲੋੜਵੰਦ ਪਰਿਵਾਰ ਦੀ ਔਰਤ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਅਤੇ ਆਤਮ-ਨਿਰਭਰ ਬਣਾਉਣ ਲਈ ਵਚਨਬੱਧ ਹੈ।
ਹੋਰ ਸਮਾਜਿਕ ਯੋਜਨਾਵਾਂ ਦੇ ਖ਼ਾਤੇ ‘ਚ ਵੀ ਭੇਜਿਆ ਫੰਡਇਸੇ ਸਮਾਗਮ ਦੌਰਾਨ ਹਰਿਆਣਾ ਸਰਕਾਰ ਵੱਲੋਂ ਹੋਰ ਜਨ-ਕਲਿਆਣਕਾਰੀ ਯੋਜਨਾਵਾਂ ਦੇ ਪੈਸੇ ਵੀ ਜਾਰੀ ਕੀਤੇ ਗਏ:
ਸਮਾਜਿਕ ਸੁਰੱਖਿਆ ਪੈਨਸ਼ਨ: 15 ਵੱਖ-ਵੱਖ ਪੈਨਸ਼ਨ ਯੋਜਨਾਵਾਂ ਦੇ 35.13 ਲੱਖ ਲਾਭਪਾਤਰੀਆਂ ਨੂੰ ₹1,131.07 ਕਰੋੜ ਦਿੱਤੇ ਗਏ।
ਹਰ ਘਰ-ਹਰ ਗ੍ਰਹਿਣੀ ਯੋਜਨਾ: 5.14 ਲੱਖ ਔਰਤਾਂ ਨੂੰ ਗੈਸ ਸਿਲੰਡਰ ਰਿਫਿਲ ਸਬਸਿਡੀ ਵਜੋਂ ₹20.39 ਕਰੋੜ ਜਾਰੀ ਕੀਤੇ ਗਏ।
ਦਿਆਲੂ ਯੋਜਨਾ: 4,222 ਪ੍ਰਭਾਵਿਤ ਪਰਿਵਾਰਾਂ ਨੂੰ ₹158.80 ਕਰੋੜ ਦੀ ਆਰਥਿਕ ਮਦਦ ਸੌਂਪੀ ਗਈ।