ਲੁਧਿਆਣਾ ਜ਼ਿਲ੍ਹੇ ਭਰ ‘ਚ ਮਰਦਾਂ ਲਈ ਚੀਰਾ ਰਹਿਤ ਨਸਬੰਦੀ ਕੈਪਾਂ ਦੀ ਸੁਰੂਆਤ – ਡਾ. ਔਲਖ

Dr Jasbir Singh Aulakh Civil Surgeon

ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਦੇ ਦਿਸਾ਼ ਨਿਰਦੇਸਾਂ ਹੇਠ ਜ਼ਿਲ੍ਹੇ ਭਰ ਵਿਚ ਮਰਦਾਂ ਲਈ ਚੀਰਾ ਰਹਿਤ ਨਸਬੰਦੀ ਦਾ ਵਿਸ਼ੇਸ ਪੰਦਰਵਾੜਾ ਮਨਾਇਆ ਜਾ ਰਿਹਾ ਹੈ।

14 ਤੋ 28 ਮਾਰਚ ਤੱਕ ਚੱਲਣ ਵਾਲੇ ਇਸ ਪੰਦਰਵਾੜੇ ਦੌਰਾਨ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਨਸਬੰਦੀ ਕੈਪਾਂ ਦਾ ਅਯੋਜਨ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਸਿਹਤ ਕੇਦਰ ਸਾਹਨੇਵਾਲ ਵਿੱਚ 14 ਮਾਰਚ, ਕੂੰਮਕਲਾ 15 ਮਾਰਚ, ਸਮਰਾਲਾ 16 ਮਾਰਚ, ਸਿੱਧਵਾ ਬੇਟ 18 ਮਾਰਚ, ਮਲੋਦ 19 ਮਾਰਚ, ਪਾਇਲ 21 ਮਾਰਚ, ਮਾਛੀਵਾੜਾ 22 ਮਾਰਚ, ਰਾਏਕੋਟ 26 ਅਤੇ 28 ਮਾਰਚ ਨੂੰ ਇਹ ਕੈਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਰਦਾਂ ਲਈ ਚੀਰਾ ਰਹਿਤ ਨਸਬੰਦੀ ਪਰਿਵਾਰ ਨਿਯੋਜਨ ਦਾ ਇੱਕ ਬਹੁਤ ਹੀ ਅਸਾਨ ਤਰੀਕਾ ਹੈ ਜੋਕਿ ਬਿਨ੍ਹਾਂ ਚੀਰੇ, ਟਾਂਕੇ ਅਤੇ ਬਗੈਰ ਤਕਲੀਫ ਹੁੰਦਾ ਹੈ ਅਤੇ ਇਸ ਲਈ ਹਸਪਤਾਲ ਵਿਚ ਦਾਖਲ ਹੋਣ ਦੀ ਵੀ ਕੋਈ ਜਰੂਰਤ ਨਹੀਂ ਪੈਦੀ।

ਹੋਰ ਖ਼ਬਰਾਂ :-  ਅਮਨ ਅਰੋੜਾ ਵੱਲੋਂ ਭਵਿੱਖ ਨੂੰ ਬਚਾਉਣ ਲਈ ਨਵੀਨਤਮ ਊਰਜਾ ਕੁਸ਼ਲ ਤਕਨੀਕਾਂ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਸੱਦਾ

ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਪਾਂ ਵਿਚ ਨਸਬੰਦੀ ਕਰਵਾਉਣ ਵਾਲੇ ਲਾਭਪਾਤਰੀਆ ਨੂੰ 1100 ਰੁਪਏ ਰਾਸ਼ੀ ਸਹਾਇਤਾ ਦੇ ਤੌਰ ‘ਤੇ ਦਿੱਤੀ ਜਾਵੇਗੀ। ਇਸ ਸਬੰਧੀ ਪੱਤਰ ਜਾਰੀ ਕਰਦੇ ਹੋਏ ਡਾ ਔਲਖ ਨੇ ਸਮੂਹ ਸੀਨੀਅਰ ਮੈਡੀਕਲ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਲਿਖਿਆ ਕਿ ਭਾਰਤ ਸਰਕਾਰ ਵਲੋ ਜਾਰੀ ਪ੍ਰੋਟੋਕਾਲ ਦੀ ਪਾਲਣਾ ਕੀਤੀ ਜਾਵੇ ਅਤੇ ਲੋੜੀਦਾ ਮੈਡੀਕਲ ਰਿਕਾਰਡ ਅਤੇ ਅਪ੍ਰੇਰਸ਼ਨ ਥੇਟਰਾਂ ਨੂੰ ਪੂਰਨ ਰੂਪ ਵਿੱਚ ਤਿਆਰ ਰੱਖਿਆ ਜਾਵੇ। ਉਨਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕੇ ਉਹ ਆਪਣੇ ਪਰਿਵਾਰ ਦੀ ਖੁਸਹਾਲੀ ਲਈ ਕੈਂਪਾਂ ਦਾ ਵੱਧ ਤੋ ਵੱਧ ਲਾਭ ਲੈਣ।

Leave a Reply

Your email address will not be published. Required fields are marked *